divਬੌਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਦਾ ਕਹਿਣੈ ਕਿ ਉਹ ਆਪਣੀ ਮਾਂ ਨਲਿਨੀ ਦੇ ਜੀਵਨ ‘ਤੇ ਇਕ ਕਿਤਾਬ ਲਿਖਣ ਦੀ ਯੋਜਨਾ ਬਣਾ ਰਹੀ ਹੈ। ਦੱਸ ਦੇਈਏ ਕਿ ਦੱਤਾ ਦੀ ਮਾਂ ਦਾ ਬੀਤੀ 10 ਜਨਵਰੀ ਨੂੰ ਇਕ ਸਰਜਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਦਿਵਿਆ  ਅਨੁਸਾਰ, ”ਕਿਤਾਬ ‘ਚ ਉਨ੍ਹਾਂ ਦੀਆਂ ਸਾਰੀਆਂ ਕਹਾਣੀਆਂ ਸ਼ਾਮਲ ਹੋਣਗੀਆਂ। ਮੈਂ ਇਸ ਕਿਤਾਬ ਨੂੰ ਇਸ ਲਈ ਲਿਖਾਂਗੀ ਕਿਉਂਕਿ ਮੇਰਾ ਮੰਨਣੈ ਕਿ ਅੱਜ ਮੈਂ ਜੋ ਕੁਝ ਵੀ ਹਾਂ, ਆਪਣੀ ਮਾਂ ਕਾਰਨ ਹੀ ਹਾਂ। ਉਨ੍ਹਾਂ ਨੇ ਆਪ ਵੀ ਦੋ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ ਸਨ। ਮੇਰਾ ਉਨ੍ਹਾਂ ਨਾਲ ਬਹੁਤ ਲਗਾਅ ਸੀ ਅਤੇ ਮੈਂ ਹਰ ਕਿਸੇ ਨਾਲ ਇਸ ਨੂੰ ਸਾਂਝਾ ਕਰਨਾ ਚਾਹਾਂਗੀ।”
ਉਨ੍ਹਾਂ ਕਿਹਾ, ”ਮੈਂ ਜ਼ਿਆਦਾਤਰ ਆਪਣਾ ਸਮਾਂ ਆਪਣੀ ਮਾਂ ਨਾਲ ਬਿਤਾਇਆ ਹੈ। ਮੈਂ ਉਸ ਸਮੇਂ ਆਪਣੇ ਪਿਤਾ ਨੂੰ ਗੁਆਇਆ ਸੀ, ਜਦੋਂ ਮੈਂ ਬਹੁਤ ਛੋਟੀ ਸੀ, ਉਦੋਂ ਮਾਂ ਹੀ ਸਾਡਾ ਸਹਾਰਾ ਸੀ।” 38 ਸਾਲਾ ਅਦਾਕਾਰਾ ਨੂੰ ਇਸ ਸਾਲ ਇਸ ਕਿਤਾਬ ਦੇ ਪ੍ਰਕਾਸ਼ਿਤ ਹੋ ਜਾਣ ਦੀ ਆਸ ਹੈ, ਜੋ ਕਿ ਭਾਵਨਾਤਮਕ ਅਤੇ ਮਜ਼ੇਦਾਰ ਹੋਵੇਗੀ। ਕਿਤਾਬ ਦਾ ਸਿਰਲੇਖ ਅਜੇ ਤੱਕ ਤੈਅ ਨਹੀਂ ਕੀਤਾ ਗਿਆ।

LEAVE A REPLY