9ਚੰਡੀਗੜ  : ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਇੱਕ ਅਹਿਮ ਮੀਟਿੰਗ ਸ੍ਰੀ ਚੂਨੀ ਲਾਲ ਭਗਤ, ਕਿਰਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੋਰਾਨ ਕਈ ਕਈ ਅਹਿਮ ਫੈਂਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਜਿਨ•ਾ ਵਿੱਚ ਮੁੱਖ ਤੋਰ ਤੇ ਬੋਰਡ ਵਿਚ ਚਲ ਰਹੀ ਵਜੀਫਾ ਸਕੀਮ ਤਹਿਤ ਸਨਅਤੀ ਕਿਰਤੀਆਂ ਦੇ ਬੱੱਚਿਆ ਨੂੰ ਜੋ ਵਜੀਫਾ ਪਹਿਲਾ 9ਵੀ ਕਲਾਸ ਦੀ ਥਾਂ ਹੁਣ ਵਜੀਫੇ ਦਾ ਲਾਭ 6ਵੀਂ ਕਲਾਸ ਤੋਂ ਉਚੇਰੀਆਂ ਕਲਾਸਾਂ ਤਕ ਦਿਤਾ ਜਾਵੇਗਾ। ਇਸ ਫੈਂਸਲੇ ਦੇ ਤਹਿਤ 6ਵੀਂ ਤੋਂ ਅਠਵੀਂ ਕਲਾਸ ਦੇ ਲੜਕਿਆਂ ਨੂੰ 5000/- ਅਤੇ ਲੜਕੀਆਂ ਨੂੰ 7000/-ਰੁ: ਸਾਲਾਨਾ ਵਜੀਫਾ ਦਿਤਾ ਜਾਵੇਗਾ। 9ਵੀਂ ਅਤੇ 10ਵੀਂ ਕਲਾਸ ਦੇ ਬਚਿਆਂ ਨੂੰ ਪਹਿਲਾਂ 5000/- ਦਿਤਾ ਜਾਂਦਾ ਸੀ ਜੋ ਵਧਾ ਕੇ ਲੜਕਿਆਂ ਲਈ 10000/- ਅਤੇ ਲੜਕੀਆਂ ਲਈ 13000/- ਰੁਪੈ ਕਰ ਦਿਤਾ ਗਿਆ ਹੈ।ਜਦਕਿ +1 ਅਤੇ +2 ਦੇ ਵਿਦਿਆਰਥੀਆਂ ਦਾ ਵੀ ਵਜੀਫਾ 5000/- ਤੋਂ ਵਧਾ ਕੇ ਲੜਕਿਆਂ ਲਈ 20000/- ਅਤੇ ਲੜਕੀਆਂ ਲਈ 25000/- ਰੁਪੈ ਸਾਲਾਨਾ ਕਰ ਦਿਤਾ ਗਿਆ ਹੈ। ਇਸੇ ਤਰਾਂ• ਉਚੇਰੀ ਸਿਖਿਆ ਜਿਵੇਂ ਕਿ ਕਾਲਜ ਵਿਦਿਆਰਥੀ, ਆਈ.ਟੀ.ਆਈ/ਪਾਲੀਟੈਕਨਿਕ ਆਦਿ ਪੇਸਾਵਾਰ ਪੜਾਈ ਲਈ ਵੀ ਵਜੀਫੇ ਦੀ 15000/- ਦੀ ਰਕਮ ਵਧਾਕੇ ਲੜਕਿਆਂ ਦਾ ਵਜੀਫਾ 25000/- ਅਤੇ ਲੜਕੀਆਂ ਦਾ 30000/- ਰੁਪੈ ਕਰ ਦਿਤਾ ਗਿਆ ਹੈ। ਮੈਡੀਕਲ ਅਤੇ ਇੰਨਜਿਨਰਿੰਗ ਕਲਾਸਾਂ ਦੇ ਵਿਦਿਆਰਥੀਆਂ ਲਈ ਵਜੀਫੇ ਦੀ ਰਕਮ 30000/- ਤੋਂ ਵਧਾ ਕੇ ਲੜਕਿਆਂ ਲਈ 40000/- ਅਤੇ ਲੜਕੀਆਂ ਲਈ 50000/- ਰੁਪੈ ਸਾਲਾਨਾ ਕਰ ਦਿਤੀ ਗਈ ਹੈ।
ਇਸ ਤੋਂ ਇਲਾਵਾ ਕਾਲਜ ਵਿਦਿਆਰਥੀਆਂ ਅਤੇ ਉਚੇਰੀ ਸਿਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਹੋਸਟਲ ਦਾ ਖਰਚਾ ਕਰਮਵਾਰ 15000/- ਅਤੇ 20000/-ਸਾਲਾਨਾ ਦੇਣ ਦਾ ਵੀ ਫੈਸਲਾ ਗਿਆ ਹੈ। ਸਨਅਤੀ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਵਿਚ ਪਹਿਲਾਂ ਨਿਰਧਾਰਤ ਰੇਟ 21000/- ਰੁਪੈ ਨੂੰ ਵਧਾਕੇ 31000/- ਰੁਪੈ ਕਰ ਦਿਤਾ ਗਿਆ ਹੈ।
ਜੇਕਰ ਲਾਭਪਾਤਰੀ ਵਜੀਫੇ ਜਾਂ ਸ਼ਗਨ ਸਕੀਮ ਦਾ ਲਾਭ ਰਾਜ ਸਰਕਾਰ ਦੀ ਕਿਸੇ ਹੋਰ ਸਕੀਮ ਵਿਚ ਲੈ ਰਿਹਾ ਹੈ ਤਾਂ ਵੀ ਉਸਨੂੰ ਇਹ ਲਾਭ ਮਿਲੇਗਾ। ਸਨਅਤੀ ਕਿਰਤੀਆਂ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੀ ਮੌਤ ਹੋਣ ਉਪਰੰਤ ਪੰਜਾਬ ਰਾਜ ਵਿਚ ਦਾਹ ਸੰਸਕਾਰ ਅਤੇ ਅੰਤਿਮ ਅਰਦਾਸ ਦੇ ਖਰਚੇ ਲਈ ਬੋਰਡ ਵਲੋਂ 20000/- ਰੁਪੈ ਦੀ ਵਿਤੀ ਸਹਾਇਤਾ ਦੇਣ ਦਾ ਵੀ ਫੈਂਸਲਾ ਲਿਆ ਗਿਆ ਹੈ।
ਮੀਟਿੰਗ ਦੋਰਾਨ ਮੁਹਾਲੀ ਵਿਖੇ ਕਿਰਤੀ ਵਰਗ ਦੀ ਸਹੂਲਤ ਲਈ ਉਸਾਰੇ ਜਾ ਰਹੇ ਮਾਡਲ ਵੈਲਫੇਅਰ ਸੈਂਟਰ ਦੀ ਪ੍ਰਗਤੀ ਸਬੰਧੀ ਚਰਚਾ ਕੀਤੀ ਗਈ ਇਹ ਇਮਾਰਤ ਦੀ ਉਸਾਰੀ ਮਈ 2016 ਤੋਂ ਪਹਿਲਾਂ ਪਹਿਲਾਂ ਮੁਕੰਮਲ ਹੋ ਜਾਵੇਗੀ।
ਇਹ ਵੀ ਦਸਿਆ ਗਿਆ ਕਿ ਬੋਰਡ ਦੇ ਕੰਮ ਵਿਚ ਪਾਰਦ੍ਰਸਤਾ ਲਿਆਉਣ ਲਈ ਬੋਰਡ ਦੇ ਕੰਮ ਕਾਜ ਦਾ ਕੰਪਿਊਟਰੀਕਰਨ ਵੀ ਕੀਤਾ ਜਾ ਰਿਹਾ ਹੈ।
ਮੀਟਿੰਗ ਦੋਰਾਨ ਮੈਂਬਰ ਸਕੱਤਰ ਵਲੋਂ ਜਾਣੂ ਕਰਵਾਇਆ ਗਿਆ ਕਿ ਬੋਰਡ ਦੀ ਆਮਦਨ ਦਾ ਮੁੱਖ ਜਰ•ੀਆ ਸਨਅਤੀ ਕਿਰਤੀ ਅਤੇ ਸਨਅਤੀ ਨਿਯੋਜਕਾਂ ਦੁਆਰਾ ਦਿਤੇ ਜਾਣ ਵਾਲਾ ਅੰਸਦਾਨ ਹੈ ਜੋ ਕਿ ਕਿਰਤੀ ਵਲੋਂ 5 ਰੁਪੈ ਪ੍ਰਤੀ ਮਹੀਨਾ ਅਤੇ ਨਿਯੋਜਕਾਂ ਵਲੋਂ 20/- ਰੁਪੈ ਪ੍ਰਤੀ ਮਹੀਨਾ ਦਿਤਾ ਜਾਂਦਾ ਹੈ ਅਤੇ ਆਸ ਹੈ ਕਿ ਇਸ ਵਿਤੀ ਸਾਲ ਦੇ ਅੰਤ ਤਕ ਬੋਰਡ ਦੀ ਸਾਲਾਨਾ ਆਮਦਨ ਤਰਕੀਬਨ 16-17 ਕਰੋੜ ਦੇ ਲਗਭਗ ਹੋ ਜਾਵੇਗੀ।ਇਸ ਮੀਟਿੰਗ ਵਿਚ ਮਾਨਯੋਗ ਪ੍ਰਮੁੱਖ ਸਕੱਤਰ ਕਿਰਤ, ਡਾ:ਰੋਸ਼ਨ ਸੰਕਰੀਆ, ਆਈ.ਏ.ਐਸ., ਕਿਰਤ ਕਮਿਸਨਰ, ਪੰਜਾਬ, ਸ੍ਰੀ ਤੇਜਿੰਦਰ ਸਿੰਘ ਧਾਲੀਵਾਲ, ਆਈ.ਏ.ਐਸ. ਅਤੇ ਹੋਰ ਮੈਂਬਰ ਸਹਿਬਾਨ ਵਲੋਂ ਭਾਗ ਲਿਆ ਗਿਆ।

LEAVE A REPLY