thudi-sahat-300x150ਗਰਭਵਿਵਸਥਾ ਦੌਰਾਨ ਹੋਣ ਵਾਲੇ ਛੋਟੇ ਮੋਟੇ ਦਰਦ ਲਈ ਪੈਰਾਸਿਟਾਮੋਲ ਵਰਗੀਆਂ ਆਮ ਦਰਦ ਰੋਕੂ ਦਵਾਈ ਲੈਣ ਵਾਲੀਆਂ ਔਰਤਾਂ ਨੂੰ ਸਾਵਧਾਨ ਹੋਣਾ ਹੋਵੇਗਾ ਕਿਉਂਕਿ ਇਕ ਨਵੇਂ ਅਧਿਐਨ ‘ਚ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੀਆਂ ਦਰਦ ਰੋਕੂ ਦਵਾਈਆਂ ਦੀ ਵਰਤੋਂ ਕਰਨ ਨਾਲ ਆਉਣ ਵਾਲੀ ਪੀੜੀ ਦੀ ਪ੍ਰਜਨਨ ਸਮੱਰਥਾ ਘੱਟ ਹੁੰਦੀ ਜਾਂਦੀ ਹੈ। ਬ੍ਰਿਟੇਨ ‘ਚ ਏਡੀਨਬਰਾ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਚੂਹਿਆਂ ‘ਤੇ ਇਸ ਦਾ ਪ੍ਰੀਖਣ ਕੀਤਾ ਅਤੇ ਪਾਇਆ ਕਿ ਜਦੋਂ ਇਕ ਚੂਹੀ ਨੂੰ ਗਰਭਵਿਵਸ਼ਤਾ ਦੌਰਾਨ ਆਮ ਦਰਦ ਰੋਕੂ ਦਵਾਈ ਦਿੱਤੀ ਗਈ ਤਾਂ ਉਸ ਦੀ ਮਾਦਾ ਸੰਤਾਨ ‘ਚ ਆਂਡਾਣੂਆਂ ਦੀ ਗਿਣਤੀ ਘੱਟ ਸੀ। ਕੁਝ ਅਜਿਹਾ ਹੀ ਪ੍ਰਭਾਰ ਨਰ ਸੰਤਾਨਾਂ ਦੇ ਜਨਮ ‘ਤੇ ਵੀ ਦੇਖਣ ਨੂੰ ਮਿਲਿਆ। ਉਸ ਦੇ ਕੋਲ ਉਨ੍ਹਾਂ ਕੋਸ਼ਿਕਾਵਾਂ ਦੀ ਕਮੀ ਸੀ ਜੋ ਭਵਿੱਖ ‘ਚ ਸ਼ਕਰਾਣੂਆਂ ਦੀ ਗਿਣਤੀ ਵਧਾ ਸਕਦੇ ਸਨ। ਹਾਲਾਂਕਿ ਬਾਲਗ ਹੋਣ ਦੇ ਸਮੇਂ ਤੱਕ ਉਨ੍ਹਾਂ ਦੀ ਪ੍ਰਜਨਨ ਪ੍ਰਣਾਲੀ ਆਮ ਹੋ ਗਈ। ਸ਼ੋਧਕਰਤਾਵਾਂ ਨੇ ਕਿਹਾ ਹੈ ਕਿ ਇਹ ਖੋਜਾਂ ਮਹੱਤਵਪੂਰਨ ਹਨ ਕਿਉਂਕਿ ਇਸ ‘ਚ ਚੂਹਿਆਂ ਅਤੇ ਇਨਸਾਨਾਂ ਦੇ ਵਿੱਚਕਾਰ ਪ੍ਰਜਨਨ ਪ੍ਰਣਾਲੀ ਦੇ ਵਿੱਚਕਾਰ ਸਮਾਨਤਾ ਨੂੰ ਸਮਝਣ ਦੀ ਮਦਦ ਮਿਲਦੀ ਹੈ।

LEAVE A REPLY