virat-kohli1ਮੈਲਬਰਨ: ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ਼ ਟੀ-20 ਸੀਰੀਜ਼ ਦੌਰਾਨ ਇਕ ਅਨੋਖਾ ਰਿਕਾਰਡ ਆਪਣੇ ਨਾਂ ਕੀਤਾ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ 3 ਮੈਚਾਂ ਦੀ ਸੀਰੀਜ਼ ਦੇ ਹੋਏ ਤਿੰਨੋਂ ਮੈਚਾਂ ‘ਚ ਅਰਧ ਸੈਂਕੜਾ ਬਣਾਇਆ। ਇਸ ਦੇ ਨਾਲ ਹੀ ਉਹ ਕਿਸੇ ਵੀ ਦੋ-ਪੱਖੀ ਟੀ-20 ਸੀਰੀਜ਼ ‘ਚ 2 ਤੋਂ ਜ਼ਿਆਦਾ ਅਰਧ ਸੈਂਕੜੇ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ ਇਸ ਸੀਰੀਜ਼ ਦੇ ਤਿੰਨੋਂ ਮੈਚਾਂ ‘ਚ ਅਜੇਤੂ 90 ਦੌੜਾਂ, ਅਜੇਤੂ 59 ਦੌੜਾਂ ਅਤੇ 50 ਦੌੜਾਂ ਦੀ ਪਾਰੀਆਂ ਖੇਡੀਆਂ। ਕੋਹਲੀ ਨੇ ਪਹਿਲੇ ਮੈਚ ‘ਚ ਸੁਰੇਸ਼ ਰੈਨਾ ਨਾਲ ਮਿਲ ਕੇ ਆਪਣੀ ਟੀਮ ਲਈ ਅਹਿਮ ਹਿੱਸੇਦਾਰੀ ਕੀਤੀ ਅਤੇ ਮੈਚ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਮੈਲਬੋਰਨ ‘ਚ ਹੋਏ ਦੂਜੇ ਮੈਚ ‘ਚ ਵਿਰਾਟ ਨੇ ਅਜੇਤੂ 50 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿਤਾਉਣ ‘ਚ ਅਹਿਮ ਰੋਲ ਅਦਾ ਕੀਤਾ। ਇਸ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ‘ਚ ਵਿਰਾਟ ਨੇ 50 ਦੌੜਾਂ ਦੀ ਪਾਰੀ ਖੇਡੀ ਅਤੇ ਰੋਹਿਤ ਸ਼ਰਮਾ (52 ਦੌੜਾਂ) ਨਾਲ ਮਿਲ ਕੇ ਮਜਬੂਤ ਹਿੱਸੇਦਾਰੀ ਕੀਤੀ ਜਿਸ ਨਾਲ ਟੀਮ ਦੀ ਜਿੱਤ ਪੱਕੀ ਹੋਈ।

LEAVE A REPLY