Shahrukh-Khanਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਆਪਣੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਤਹਿਤ ਨਵੇਂ ਚਿਹਰਿਆਂ ਨੂੰ ਲਾਂਚ ਕਰਨ ਵਾਲੇ ਹਨ। ਸ਼ਾਹਰੁਖ ਇਸ ਸਾਲ ਤਿੰਨ ਫ਼ਿਲਮਾਂ ਬਣਾਉਣਗੇ, ਜਿਨ੍ਹਾਂ ਰਾਹੀਂ ਉਹ ਨਵੇਂ ਚਿਹਰਿਆਂ ਨੂੰ ਲਾਂਚ ਕਰਨਗੇ। ਫ਼ਿਲਮ ਦਾ ਬਜਟ ਬਹੁਤਾ ਨਹੀਂ ਹੋਵੇਗਾ। ‘ਦਿਲਵਾਲੇ’ ਤੋਂ ਬਾਅਦ ਸ਼ਾਹਰੁਖ ਇਸ ਸਾਲ ਰਿਲੀਜ਼ ਹੋਣ ਵਾਲੀਆਂ ਦੋ ਹੋਰ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਕਰਨ ‘ਚ ਲੱਗੇ ਹਨ। ਅਦਾਕਾਰੀ ਤੋਂ ਇਲਾਵਾ ਉਹ ਨਿਰਮਾਤਾ ਦੇ ਤੌਰ ‘ਤੇ ਵੀ ਪ੍ਰੋਜੈਕਟ ਲੈ ਰਹੇ ਹਨ।
ਸੀਮਤ ਬਜਟ ਦੀਆਂ ਕੁਝ ਫ਼ਿਲਮਾਂ ਉਹ ਆਪਣੀ ਕੰਪਨੀ ‘ਰੈੱਡ ਚਿਲੀਜ਼’ ਦੇ ਬੈਨਰ ਤਹਿਤ ਬਣਾਉਣਗੇ। ਇਨ੍ਹਾਂ ‘ਚ ਆਫ਼ ਬੀਟ ਫ਼ਿਲਮਾਂ ਵੀ ਹੋਣਗੀਆਂ। ਸ਼ਾਹਰੁਖ ਨੇ ਕਿਹਾ, ”ਰੈੱਡ ਚਿਲੀਜ਼ ‘ਚ ਅਸੀਂ ਕੁਝ ਫ਼ਿਲਮਾਂ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਨ੍ਹਾਂ ‘ਚੋਂ ਹਰ ਫ਼ਿਲਮ ‘ਚ ਮੈਂ ਨਹੀਂ ਹਾਂ। ਅਸੀਂ ਕੁਝ ਨੌਜਵਾਨ ਕਲਾਕਾਰਾਂ ਅਤੇ ਕੁਝ ਨਵੇਂ ਕਲਾਕਾਰਾਂ ਨੂੰ ਲਵਾਂਗੇ। ਮੈਂ ਫ਼ਿਲਮਾਂ ਦਾ ਨਿਰਮਾਤਾ ਹਾਂ ਤਾਂ ਜ਼ਾਹਿਰ ਹੈ ਕਿ ਪੂਰੀ ਤਰ੍ਹਾਂ ਇਨ੍ਹਾਂ ਨਾਲ ਜੁੜਿਆ ਰਹਾਂਗਾ, ਪ੍ਰਮੋਸ਼ਨ ਵੀ ਕਰਾਂਗਾ। ਅਜੇ ਇਨ੍ਹਾਂ ਪ੍ਰੋਜੈਕਟਾਂ ਦੀਆਂ ਕਹਾਣੀਆਂ ‘ਤੇ ਕੰਮ ਚੱਲ ਰਿਹਾ ਹੈ। ਮੈਂ ਅਜੇ ਵੀ ਦੋ ਫ਼ਿਲਮਾਂ ‘ਤੇ ਥੋੜ੍ਹਾ ਕੰਮ ਕਰ ਰਿਹਾ ਹਾਂ। ਇਸ ਪਿੱਛੋਂ ਇਨ੍ਹਾਂ ‘ਚ ਰੁੱਝ ਜਾਣਾ ਹੈ। ਮੇਰੀ ਟੀਮ ਫ਼ਿਲਹਾਲ ਕਹਾਣੀ ਅਤੇ ਹੋਰ ਮੂਲ ਗੱਲਾਂ ‘ਤੇ ਕੰਮ ਕਰ ਰਹੀ ਹੈ।”
ਉਨ੍ਹਾਂ ਹੋਰ ਕਿਹਾ, ”ਮੇਰੀਆਂ ਫ਼ਿਲਮਾਂ ਵਾਂਗ ਤਾਂ ਨਹੀਂ ਹੋਵੇਗਾ ਪਰ ਅਸੀਂ ਵਧੀਆ ਬਜਟ ‘ਚ ਚੰਗੀਆਂ ਫ਼ਿਲਮਾਂ ਬਣਾਵਾਂਗੇ। ਮੈਂ ਤਾਂ ਆਪਣੀਆਂ ਫ਼ਿਲਮਾਂ ‘ਚ ਵੀ ਬਜਟ ਨੂੰ ਨਹੀਂ ਦੇਖਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਿਸੇ ਤੋਂ ਉਧਾਰ ਨਹੀਂ ਲੈਂਦੇ, ਬੈਂਕ ਲੋਨ ਨਹੀਂ ਲੈਂਦੇ। ਅਸੀਂ ਆਪਣੀਆਂ ਫ਼ਿਲਮਾਂ ਆਪਣੇ ਪੈਸਿਆਂ ਨਾਲ ਬਣਾਉਂਦੇ ਹਾਂ। ਹਰ ਕਹਾਣੀ ਨੂੰ ਬਹੁਤੇ ਵੱਡੇ ਬਜਟ ਦੀ ਲੋੜ ਨਹੀਂ ਹੁੰਦੀ। ਸਾਡੇ ਕੋਲ ਬਹੁਤ ਪ੍ਰਤਿਭਾਸ਼ਾਲੀ ਕਲਾਕਾਰ ਹਨ। ਇਨ੍ਹਾਂ ਤੋਂ ਇਲਾਵਾ ਨਵੇਂ ਚਿਹਰਿਆਂ ਨੂੰ ਵੀ ਲਿਆ ਸਕਦੇ ਹਾਂ। ਸਭ ਕਹਾਣੀ ‘ਤੇ ਨਿਰਭਰ ਹੈ ਕਿ ਕੌਣ ਇਸ ‘ਚ ਸਹੀ ਰਹੇਗਾ। ਨਵੇਂ ਲੋਕ ਵੀ ਆਉਣਗੇ ਤਾਂ ਇੰਡਸਟਰੀ ਅਤੇ ਦਰਸ਼ਕਾਂ ਦੇ ਸਾਹਮਣੇ ਵਧੇਰੇ ਪ੍ਰਤਿਭਾ ਹੋਵੇਗੀ।

LEAVE A REPLY