thudi-sahat-300x150ਸਮਾਂ ਬੀਤਣ ਦੇ ਨਾਲ-ਨਾਲ ਸਾਡੇ ਦੰਦ ਪੀਲੇ ਪੈ ਜਾਂਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਦੰਦਾਂ ਦੀ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਣਾ, ਖਾਣ ਦੀਆਂ ਗਲਤ ਆਦਤਾਂ ਅਤੇ ਉਮਰ ਦਾ ਵਧਣਾ। ਦੰਦਾਂ ਦਾ ਰੰਗ ਖਰਾਬ ਹੋਣ ਪਿੱਛੇ ਕੁਝ ਦਵਾਈਆਂ ਅਤੇ ਦੰਦਾਂ ਸੰਬੰਧੀ ਸਮੱਸਿਆਵਾਂ ਵੀ ਕਾਰਨ ਹੋ ਸਕਦੀਆਂ ਹਨ। ਕਈ ਵਾਰ ਰੈੱਡ ਵਾਈਨ, ਚਾਹ-ਕੌਫ਼ੀ, ਸਾਫ਼ਟ ਡਰਿੰਕ, ਸਿਗਰਟ ਅਤੇ ਮਠਿਆਈਆਂ ਆਦਿ ਵੀ ਦੰਦਾਂ ਦੇ ਪੀਲੇਪਨ ਦਾ ਕਾਰਨ ਹੋ ਸਕਦੀਆਂ ਹਨ। ਹਾਲਾਂਕਿ ਸਾਲ ‘ਚ ਦੋ ਵਾਰ ਦੰਦਾਂ ਦੇ ਡਾਕਟਰ ਕੋਲ ਜਾਣ ਦਾ ਸੁਝਾਅ ਦਿੱਤਾ ਜਾਂਦਾ ਹੈ। ਫ਼ਿਰ ਵੀ ਕੁਝ ਘਰੇਲੂ ਇਲਾਜ ਕਾਫ਼ੀ ਸਹਾਇਕ ਹੋ ਸਕਦੇ ਹਨ। ਦੰਦਾਂ ਦੀ ਸਫ਼ੇਦੀ ਨੂੰ ਵਧਾਉਣ ਦਾ ਇਕ ਅਸਰਦਾਰ ਤਰੀਕਾ ਹੈ ਬੇਕਿੰਗ ਸੋਡਾ।ਇਹ ਨਾ ਸਿਰਫ਼ ਦੰਦਾਂ ਨੂੰ ਚਮਕਾਏਗਾ, ਸਗੋਂ ਇਨ੍ਹਾਂ ‘ਤੇ ਜੰਮਿਆ ਪਲਾਕ ਵੀ ਹਟਾਏਗਾ। ਲੋੜੀਂਦੀ ਸਮੱਗਰੀ ਇਸ ਦੇ ਲਈ ਸਾਨੂੰ ਚਾਹੀਦੈ ਬੇਕਿੰਗ ਸੋਡਾ, ਨਿੰਬੂ ਜਾਂ ਪਾਣੀ ਵੀ ਵਰਤ ਸਕਦੇ ਹੋ। ਇਸ ਸਮੱਗਰੀ ਦਾ ਲੇਪ ਬਣਾ ਕੇ ਘਰ ਬੈਠਿਆਂ ਹੀ ਸਿਰਫ਼ 3 ਮਿੰਟਾਂ ‘ਚ ਆਪਣੇ ਦੰਦਾਂ  ਨੂੰ ਚਮਕਾ ਸਕਦੇ ਹੋ। ਹਫ਼ਤੇ ‘ਚ ਇਕ ਵਾਰ ਹੀ ਇਸ ਦੀ ਵਰਤੋਂ ਕਰੋ ਕਿਉਂਕਿ ਵਧੇਰੇ ਵਰਤੋਂ ਨਾਲ ਦੰਦਾਂ ਦੇ ਇਨੈਮਲ ਕਮਜ਼ੋਰ ਪੈ ਸਕਦੇ ਹਨ। ਕਈ ਹਫ਼ਤਿਆਂ ਤੱਕ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਦੂਰ ਹੋਣ ਲੱਗੇਗਾ। ਤਰੀਕਾ
ਅੱਧਾ ਚੱਮਚ ਬੇਕਿੰਗ ਸੋਡੇ ਨੂੰ ਟੁਥਪੇਸਟ ‘ਚ ਮਿਲਾਓ ਅਤੇ ਹਫ਼ਤੇ ‘ਚ ਇਕ ਵਾਰ ਇਸ  ਨਾਲ ਦੰਦ ਸਾਫ਼ ਕਰੋ। ਬਦਲ ਦੇ ਤੌਰ ‘ਤੇ ਤੁਸੀਂ ਪਾਣੀ ਦੀਆਂ ਕੁਝ ਬੂੰਦਾਂ ‘ਚ ਅੱਧਾ ਚੱਮਚ ਬੇਕਿੰਗ ਸੋਡਾ ਪਾ ਕੇ ਆਪਣੀਆਂ ਉਂਗਲੀਆਂ ਨਾਲ ਦੰਦਾਂ ‘ਤੇ ਮੰਜਨ ਕਰ ਸਕਦੇ ਹੋ।
ਨਿੰਬੂ ‘ਚ ਬਲੀਚਿੰਗ ਏਜੰਟਸ ਹੁੰਦੇ ਹਨ, ਜੋ ਪੀਲੇਪਨ ਦੀ ਸਮੱਸਿਆ ‘ਚ ਵਧੀਆ ਕੰਮ ਕਰਦੇ ਹਨ। ਆਪਣੇ ਦੰਦਾਂ ‘ਤੇ ਰਗੜਨ ਲਈ ਨਿੰਬੂ ਦੇ ਛਿਲਕੇ ਦਾ ਰਸ ਵਰਤ ਸਕਦੇ ਹੋ ਜਾਂ ਫ਼ਿਰ ਥੋੜ੍ਹੇ ਜਿਹੇ ਨਿੰਬੂ ਦਾ ਰਸ ਕੱਢ ਕੇ ਕੁਰਲੀ ਕਰ ਸਕਦੇ ਹੋ। ਸਰਦੀਆਂ ਆਉਾਂਦੇ ਹੀ ਲੋਕ ਘਰਾਂ ‘ਚ ਰਹਿਣ ਲੱਗਦੇ ਹਨ ਅਤੇ ਖੁਦ ਨੂੰ ਬਚਾਉਣ ਲਈ ਬਹੁਤ ਸਾਰੀਆਂ ਆਦਤਾਂ ਨੂੰ ਭੁੱਲ ਜਾਂਦੇ ਹਨ ਜੋ ਕਿ ਖਤਰਨਾਕ ਹੋ ਸਕਦੀਆਂ ਹਨ।

LEAVE A REPLY