imagesਸਮੱਗਰੀ
-300 ਗ੍ਰਾਮ- ਪਨੀਰ
-4 ਵੱਡੇ ਚਮਚ- ਕਾਰਨਫ਼ਲਾਰ
– 2 ਵੱਡੇ ਚਮਚ- ਮੈਦਾ
– 1 ਚਮਚ- ਅਦਰਕ ਲਸਣ ਦਾ ਪੇਸਟ
– ਤੇਲ
ਗਰੇਵੀ ਬਣਾਉਣ ਲਈ
– 1 ਕੱਪ- ਪਿਆਜ਼
– 1 ਕੱਪ- ਸ਼ਿਮਲਾ ਮਿਰਚਾਂ
– 1 ਚਮਚ- ਅਦਰਕ ਲਸਣ ਦਾ ਪੇਸਟ
– 2 ਵੱਡੇ ਚਮਚ- ਟਮੈਟੋ ਸੋਸ
– 1ਵੱਡਾ ਚਮਚ- ਸੋਇਆ ਸੋਸ
– ਅੱਧਾ ਚਮਚ- ਚਿੱਲੀ ਸੋਸ
ਸੁਆਦ ਅਨੁਸਾਰ ਲੂਣ
ਵਿਧੀ- 1 ਪਨੀਰ ਨੂੰ ਚੌਰਸ ਟੁਕੜਿਆ ‘ਚ ਕੱਟ ਲਓ।
2 ਭਾਂਡੇ ‘ਚ ਮੈਦਾ, ਕਾਰਨਫ਼ਲਾਰ, ਇਕ ਚਮਚ ਅਦਰਕ ਲਸਣ ਪੇਸਟ ਪਾ ਕੇ ਮਿਲਾਓ ਅਤੇ ਘੋਲ  ਨੂੰ ਗਾੜ੍ਹਾ ਹੋਣ ਤੱਕ ਪਕਾਓ।
3 ਹੁਣ ਘੋਲ ‘ਚ ਪਨੀਰ ਦੇ ਟੁਕੜੇ ਪਾ ਕੇ ਮੈਰੀਨੇਟ ਕਰੋ।
4 ਗੈਸ ‘ਤੇ ਕੜਾਹੀ ‘ਚ ਤੇਲ ਗਰਮ ਕਰੋ। ਹੁਣ ਮੈਰੀਨੇਟ ਕੀਤੇ ਹੋਏ ਪਨੀਰ ਨੂੰ ਫ਼ਰਾਈ ਕਰੋ।
ਗਰੇਵੀ ਤਿਆਰ ਕਰਨ ਲਈ
1 ਗੈਸ ‘ਤੇ ਪੈਨ ‘ਚ ਤੇਲ ਗਰਮ ਕਰੋ। ਉਸ ‘ਚ ਅਦਰਕ ਲਸਣ ਦਾ ਪੇਸਟ ਪਾ ਕੇ ਘੱਟ ਸੇਕ ‘ਤੇ ਸੁਨਹਿਰਾ ਹੋਣ ਤੱਕ ਭੁੰਨੋ।
2 ਹੁਣ ਸ਼ਿਮਲਾ ਮਿਰਚਾ, ਹਰੀਆਂ ਮਿਰਚਾਂ ਅਤੇ ਪਿਆਜ਼ ਪਾ ਕੇ 4 ਤੋਂ 5 ਮਿੰਟ ਤੱਕ ਪਕਾਓ।
3 ਇਸ ਤੋਂ ਬਾਅਦ ਟਮੈਟੋ ਸੋਸ, ਸੋਇਆ ਸੋਸ, ਚਿੱਲੀ ਸੋਸ ਅਤੇ ਲੂਣ ਪਾ ਕੇ ਮਿਕਸ ਕਰੋ।
4 ਫ਼ਿਰ ਇਸ ‘ਚ ਫ਼ਰਾਈ ਕੀਤਾ ਹੋਇਆ ਪਨੀਰ ਅਤੇ ਹਰਾ ਪਿਆਜ਼ ਪਾ ਕੇ ਚੰਗੀ ਤਰ੍ਹਾਂ ਮਿਲਾਓ।
5 ਹੁਣ ਤੁਹਾਡੇ ਗਰਮ -ਗਰਮ ਮਨਚੂਰੀਅਰਨਸ ਤਿਆਰ ਹਨ ਪਰੋਸਣ ਲਈ।

LEAVE A REPLY