downloadਚਰਚਿਤ ਖੁਸ਼ਬੂ ਜੈਨ ਹੱਤਿਆ ਕਾਂਡ ਮਾਮਲੇ ਵਿੱਚ ਅਦਾਲਤ ਨੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਈ 2014 ਵਿੱਚ ਦਿਲ ਹਲੂਣ ਦੇਣ ਵਾਲੀ ਇਹ ਘਟਨਾ ਉਜੈਨ ਦੇ ਇਕ ਹੋਟਲ ਵਿੱਚ ਹੋਈ ਸੀ। ਪ੍ਰੇਮੀ, ਖੁਸ਼ਬੂ ਨੂੰ ਕੁਝ ਦੇਰ ਰੈਸਟ ਕਰਨ ਦਾ ਬਹਾਨਾ ਕਰ ਕੇ ਹੋਟਲ ਵਿੱਚ ਲੈ ਗਿਆ ਅਤੇ ਫ਼ਿਰ ਚਾਕੂਆਂ ਨਾਲ ਵਿੰਨ ਕੇ ਉਸਦੀ ਹੱਤਿਆ ਕਰ ਦਿੱਤੀ।
14 ਮਈ 2014 ਨੂੰ ਸ਼ਾਮੀ ਕਰੀਬ ਚਾਰ ਵਜੇ ਨਾਨਾਖੇੜਾ ਥਾਣੇ ਤੋਂਕਰੀਬ 50 ਮੀਟਰ ਦੂਰ ਸਵਪਿਨਲ ਹੋਟਲ ਦੇ ਕਮਰਾ ਨੰਬਰ 102 ਵਿੱਚ ਪੁਲਿਸ ਨੂੰ ਖੂਸ਼ ਨਾਲ ਲੱਥਪੱਥ ਲੜਕੀ ਦੀ ਲਾਸ਼ ਮਿਲੀ ਸੀ। ਕਮਰੇ ਵਿੱਚ ਹੀ ਕਮਲ ਕਾਲੋਨੀ ਦਾ ਜਤਿੰਦਰ ਪਿਤਾ ਅਸ਼ੋਕ ਮੋਦੀ ਵੀ ਖੂਸ਼ ਨਾਲ ਲੱਥਪੱਥ ਫ਼ਰਸ਼ ਤੇ ਪਿਆ ਸੀ। ਹੋਟਲ ਦੇ ਮੈਨੇਜਰ ਵਿਜੇ ਗੋਇਲ ਨੇ ਪੁਲਿਸ ਨੂੰ ਦੱਸਿਆ ਕਿ 30 ਮਿੰਟ ਦੇ ਲਈ ਜਤਿੰਦਰ ਨੇ ਕਮਰਾ ਬੁੱਕ ਕਰਵਾਇਆ ਸੀ। ਕਮਲ ਦੇ ਨਾਲ ਇਕ ਲੜਕੀ ਸੀ। ਬਾਅਦ ਵਿੱਚ ਦੋਵੇਂ ਖੂਨ ਨਾਲ ਲੱਥਪੱਥ ਮਿਲੇ। ਇਹਨਾਂ ਵਿੱਚੋਂ ਲੜਕੀ ਦੀ ਮੌਤ ਹੋ ਗਈ ਸੀ ਅਤੇ ਜਤਿੰਦਰ ਜ਼ਖਮੀ ਸੀ। ਪੁਲਿਸ ਪੜਤਾਲ ਵਿੱਚ ਮ੍ਰਿਤਕ ਲੜਕੀ ਦੀ ਪਛਾਣ ਖੁਸ਼ਬੂ ਪਿਤਾ ਸਨਤ ਜੈਨ ਨਿਵਾਸੀ ਛੋਟਾਂ ਸਰਾਫ਼ਾ ਦੇ ਰੂਪ ਵਿੱਚ ਹੋਈ ਸੀ।
ਮਾਮਲੇ ਦੀ ਜਾਂਚ ਤਤਕਾਲੀ ਟੀ. ਆਈ. ਵਿਵੇਕ ਕਨੋਡੀਆ ਨੇ ਕੀਤੀ ਸੀ। ਟੀ. ਆਈ. ਨੇ ਦੱਸਿਆ ਕਿ ਜਾਂਚ ਵਿੱਚ ਮਿਲਿਆ ਕਿ ਜਤਿੰਦਰ ਵਿਆਹਿਆ ਸੀ। ਵਿਆਹ ਤੋਂ ਬਾਅਦ ਵੀ ਉਹ ਖੁਸ਼ਬੂ ਦੇ ਸੰਕਰਕ ਵਿੱਚ ਸੀ। ਇਸੇ ਵਿੱਚਕਾਰ ਖੁਸ਼ਬੂ ਦਾ ਵਿਆਹ ਮੰਦਸੌਰ ਦੇ ਪੰਕਜ ਜੈਨ ਨਾਲ ਤਹਿ ਹੋ ਗਿਆ ਸੀ। ਸਗਾਈ ਤੋਂ ਬਾਅਦ ਖੁਸ਼ਬੂ ਨੇ ਜਤਿੰਦਰ ਨੂੰ ਮਿਲਣਾ-ਜੁਲਣਾ ਤਾਂ ਬੰਦ ਕਰ ਦਿੱਤਾ ਸੀ।
15 ਮਈ ਦੀ ਸਵੇਰ ਜਤਿੰਦਰ ਨੇ ਖੁਸ਼ਬੂ ਨੂੰ ਫ਼ੋਨ ਕਰ ਕੇ ਹੋਟਲ ਵਿੱਚ ਮਿਲਣ ਲਈ ਕਿਹਾ। ਟੀ. ਆਈ. ਨੇ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਕਿ ਖੁਸ਼ਬੂ ਦੀ ਮੌਤ ਕਾਫ਼ੀ ਪਹਿਲਾਂ ਹੋ ਚੁੱਕੀ ਸੀ, ਜਦਕਿ ਜਤਿੰਦਰ ਦੇ ਗਲੇ ਅਤੇ ਗੁੱਟ ਤੇ ਜੋ ਜ਼ਖਮ ਮਿਲੇ ਸਨ ਉਹ ਪੁਲਿਸ ਦੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਦੇ ਹੀ ਸਨ।
ਜਤਿੰਦਰ ਰਸੋਈ ਤੋਂ ਸਬਜ਼ੀ ਕੱਟਣ ਵਾਲਾ ਚਾਕੂ ਲੈ ਕੇ ਆਇਆ ਸੀ, ਜਿਸ ਤੋਂ ਇਹ ਸਾਬਤ ਹੋਇਆ ਕਿ ਉਸਨੇ ਖੁਸ਼ਬੂ ਦੀ ਹੱਤਿਆ ਪਲਾਨਿੰਗ ਤੋਂ ਪਹਿਲਾਂ ਹੀ ਬਣਾ ਲਈ ਸੀ। ਇਸ ਤੋਂ ਇਲਾਵਾ ਜਤਿੰਦਰ ਨੇ ਬਿਆਨ ਦਿੱਤਾ ਸੀ ਕਿ ਉਸਨੇ ਖੁਸ਼ਬੂ ਦੇ ਮੋਬਾਇਨ ਵਿੱਚ ਲੱਗਿਆ ਸਿਮ ਅਤੇ ਮੈਮਰੀ ਕਾਰਡ ਵੀ ਟਾਇਲਟ ਦੇ ਫ਼ਲੱਸ਼ ਵਿੱਚ ਸੁੱਟ ਕੇ ਨਸ਼ਟ ਕਰ ਦਿੱਤਾ ਸੀ।
ਜਤਿੰਦਰ ਚਾਹੁੰਦਾ ਸੀ ਕਿ ਖੁਸ਼ਬੂ ਵਿਆਹ ਨਾ ਕਰਵਾਏ ਪਰ ਆਪ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ। ਇਸ ਕਰ ਕੇ ਖੁਸ਼ਬੂ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਖੁਸ਼ਬੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪੋ ਆਪਣੇ ਪਰਿਵਾਰ ਛੱਡ ਕੇ ਭੱਜਣ ਦਾ ਲਾਲਚ ਵੀ ਦਿੱਤਾ, ਪਰ ਖੁਸ਼ਬੂ ਅੜ ਗਈ ਅਤੇ ਉਹ ਜਤਿੰਦਰ ਦੇ ਨਾਲ ਦੌੜਨ ਲਈ ਵੀ ਤਿਆਰ ਨਾ ਹੋਈ। ਜਤਿੰਦਰ ਨੇ ਉਦੋਂ ਹੀ ਇਰਾਦਾ ਬਣਾਇਆ ਕਿ ਉਹ ਖੁਸ਼ਬੂ ਦੀ ਹੱਤਿਆ ਕਰ ਦੇਵੇਗਾ ਪਰ ਸਮੱਸਿਆ ਇਹ ਸੀ ਕਿ ਖੁਸ਼ਬੂ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਕਰ ਕੇ ਹੁਣ ਉਸਦੀ ਸਮੱਸਿਆ ਇਹ ਸੀ ਕਿ ਉਹ ਖੁਸ਼ਬੂ ਨੂੰ ਕਿਵੇਂ ਮਿਲੇ। ਆਖਿਰ ਉਸ ਨੂੰ ਮੌਕਾ ਮਿਲ ਹੀ ਗਿਆ। ਉਸ ਨੇ ਖੁਸ਼ਬੂ ਨੂੰ ਆਖਰੀ ਵਾਰ ਮਿਲਣ ਲਈ ਮਿੰਨਤਾਂ ਕੀਤੀਆਂ ਤਾਂ ਖੁਸ਼ਬੂ ਤਿਆਰ ਹੋ ਗਈ। ਉਸ ਨੂੰ ਕੀ ਪਤਾ ਸੀ ਕਿ ਉਸ ਦੀ ਮੌਤ ਉਸ ਨੂੰ ਬੁਲਾ ਰਹੀ ਹੈ। ਜਤਿੰਦਰ ਨੇ ਮਕਾਰੀ ਨਾਲ ਉਸ ਨੂੰ ਹੋਟਲ ਵਿੱਚ ਸੱਦ ਲਿਆ ਅਤੇ ਉਸ ਤੇ ਚਾਕੂਆਂ ਨਾਲ ਵਾਰ ਕਰ ਕੇ ਮਾਰ ਦਿੱਤਾ। ਫ਼ਿਰ ਆਪ ਵੀ ਚਾਕੂ ਮਾਰ ਲਏ। ਪੁਲਿਸ ਨੂੰ ਉਸ ਨੇ ਪਹਿਲਾਂ ਤਾਂ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਸਾਡੇ ਤੇ ਹਮਲਾ ਕਰ ਦਿੱਤਾ ਹੈ। ਖੁਸ਼ਬੂ ਨੂੰ ਬਚਾਉਣ ਲਈ ਉਹ ਉਸ ਨਾਲ ਟਕਰਾਅ ਗਿਆ ਅਤੇ ਜ਼ਖਮੀ ਹੋ ਗਿਆ। ਪਰ ਉਸ ਦੀਆਂ ਹਰਕਤਾਂ ਨੂੰ ਭਾਂਪਦਿਆਂ ਪੁਲਿਸ ਨੇ ਜਲਦੀ ਹੀ ਸੱਚ ਸਾਹਮਣੇ ਲਿਆ ਦਿੱਤਾ।

LEAVE A REPLY