Katrina-Kaifਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਦੇ ਅਨੁਸਾਰ ਪ੍ਰੇਮ ਕਹਾਣੀ ਤੇ ਆਧਾਰਿਤ ਫ਼ਿਲਮਾਂ ਉਨ੍ਹਾਂ ਲਈ ਸਫ਼ਲਤਾ ਦੀ ਕੁੰਜੀ ਹਨ।  ਅਭਿਸ਼ੇਕ ਕਪੂਰ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ‘ਫ਼ਿਤੂਰ’ ਚਾਰਲਸ ਡਿਕਨਜ਼ ਦੇ ਨਾਵਲ ‘ਗ੍ਰੇਟ ਐਕਸਪੈੱਕਟੇਸ਼ਨਸ’ ‘ਤੇ ਆਧਾਰਿਤ ਹੈ।
ਕੈਟਰੀਨਾ ਨੇ ਕਿਹਾ, ”ਸਾਨੂੰ ਇਸ ਫ਼ਿਲਮ ਤੋਂ ਕਾਫ਼ੀ ਉਮੀਦ ਹਨ। ਫ਼ਿਲਮ ਨਾਲ ਜੁੜੇ ਸਾਰੇ ਲੋਕਾਂ ਲਈ ਇਹ ਬੇਹੱਦ ਖਾਸ ਫ਼ਿਲਮ ਹੈ। ਮੈਂ ਫ਼ਿਲਮ ਦੇਖੀ ਹੈ, ਜੋ ਕਿ ਕਾਫ਼ੀ ਬਿਹਤਰੀਨ ਹੈ। ਇਹ ਇਕ ਭਾਵੁਕ ਫ਼ਿਲਮ ਹੈ ਅਤੇ ਮੈਨੂੰ ਇਸ ਫ਼ਿਲਮ ‘ਤੇ ਕਾਫ਼ੀ ਮਾਣ ਹੈ।” ਕੈਟਰੀਨਾ ਨੇ ਅੱਗੇ ਕਿਹਾ ਕਿ ਪ੍ਰੇਮ ਕਹਾਣੀਆਂ ਉਨ੍ਹਾਂ ਲਈ ਇਕ ਖਾਸ ਜਗ੍ਹਾ ਰੱਖਦੀਆਂ ਹਨ, ਕਿਉਂਕਿ ਪ੍ਰੇਮ ਕਹਾਣੀਆਂ ਤੋਂ ਲੋਕ ਵੱਧ ਆਕਰਸ਼ਿਤ ਹੁੰਦੇ ਹਨ।
ਜਾਣਾਕਾਰੀ ਅਨੁਸਾਰ ਇਸ ਫ਼ਿਲਮ ‘ਚ ਕੈਟਰੀਨਾ ਨੇ ‘ਫ਼ਿਰਦੋਸ’ ਨਾਂ ਦਾ ਕਿਰਦਾਰ ਨਿਭਾਇਆ ਹੈ, ਜਿਸ ਦੇ ਲਾਲ ਰੰਗ ਵਾਲ ਉਸ ਦੇ ਆਕਰਸ਼ਨ ਦਾ ਕੇਂਦਰ ਹਨ। ਇਸ ਫ਼ਿਲਮ ‘ਚ ਅਦਾਕਾਰ ਆਦਿੱਤਿਯ ਰਾਏ ਕਪੂਰ ‘ਨੂਰ’ ਨਾਂ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਫ਼ਿਲਮ ਕਸ਼ਮੀਰੀ ਰੋਮਾਂਸ ਡਰਾਮੇ ‘ਤੇ ਆਧਾਰਿਤ ਹੈ।

LEAVE A REPLY