sports-news-300x150ਮੈਲਬਰਨ: ਭਾਰਤ ਦੇ ਖਿਲਾਫ਼ ਅੰਤਿਮ ਟਵੰਟੀ-20 ਮੁਕਾਬਲੇ ‘ਚ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਕਰਨ ਵਾਲੇ ਆਲਰਾਉਂਡਰ ਸ਼ੇਨ ਵਾਟਸਨ ਨੇ ਟੀਮ ਇੰਡੀਆ ਨੂੰ ਇਸੇ ਸਾਲ ਆਯੋਜਿਤ ਹੋਣ ਵਾਲੇ ਆਈ.ਸੀ.ਸੀ. ਟਵੰਟੀ-20 ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਿਆ। ਟੀਮ ਇੰਡੀਆ ਨੇ ਐਤਵਾਰ ਨੂੰ ਅੰਤਿਮ ਮੁਕਾਬਲਾ 7 ਵਿਕਟਾਂ ਨਾਲ ਜਿੱਤਣ ਦੇ ਨਾਲ ਹੀ ਤਿੰਨ ਮੈਚਾਂ ਦੀ ਟਵੰਟੀ-20 ਸੀਰੀਜ਼ ਆਪਣੇ ਨਾਂ ਕਰ ਲਈ। ਵਾਟਸਨ ਨੇ ਖੁਦ ਇਸ ਮੈਚ ‘ਚ ਕਪਤਾਨੀ ਪਾਰੀ ਖੇਡਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ ਸੀ ਪਰ ਧੋਨੀ ਐਂਡ ਕੰਪਨੀ ਨੇ ਗ਼ਜ਼ਬ ਦਾ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਟੀਮ ਵੱਲੋਂ ਦਿੱਤੇ ਗਏ 198 ਦੌੜਾਂ ਦੇ ਵੱਡੇ ਟੀਚੇ ਨੂੰ ਪਾਰ ਕਰਦੇ ਹੋਏ ਸੀਰੀਜ਼ ‘ਚ ਕਲੀਨ ਸਵੀਪ ਕਰ ਲਿਆ ਸੀ। ਵਾਟਸਨ ਨੇ ਇਸ ਹਾਰ ਨੂੰ ਨਿਰਾਸ਼ਾਜਨਕ ਦੱਸਦੇ ਹੋਏ ਕਿਹਾ ਕਿ ਵੱਡਾ ਸਕੋਰ ਕਰਨ ਦੇ ਬਾਅਦ ਵੀ ਅਸੀਂ ਹਾਰ ਗਏ ਜੋ ਬੇਹੱਦ ਨਿਰਾਸ਼ਾਜਨਕ ਹੈ। ਭਾਰਤੀ ਬੱਲੇਬਾਜ਼ਾਂ ਨੇ ਗ਼ਜ਼ਬ ਦੀ ਬੱਲੇਬਾਜ਼ੀ ਕੀਤੀ। ਟੀਮ ਇੰਡੀਆ ‘ਚ ਕਈ ਮੈਚ ਜੇਤੂ ਖਿਡਾਰੀ ਹਨ, ਜੋ ਆਪਣੇ ਦਮ ‘ਤੇ ਮੈਚ ਜਿਤਾਉਣ ਦੀ ਸਮਰਥਾ ਰੱਖਦੇ ਹਨ।
ਟੀ-20 ਵਿਸ਼ਵ ਕੱਪ ਦੇ ਦੌਰਾਨ ਭਾਰਤ ‘ਚ ਹਾਲਾਤ ਬਿਲਕੁਲ ਅਲਗ ਹੋਣਗੇ ਅਤੇ ਆਪਣੇ ਘਰੇਲੂ ਦਰਸ਼ਕਾਂ ਦੇ ਵਿੱਚਾਲੇ ਇਨ੍ਹਾਂ ਖਿਡਾਰੀਆਂ ਨੂੰ ਰੋਕ ਪਾਉਣਾ ਕਿਸੇ ਵੀ ਟੀਮ ਦੇ ਲਈ ਆਸਾਨ ਨਹੀਂ ਹੋਵੇਗਾ। ਮੈਨੂੰ ਲਗਦਾ ਹੈ ਕਿ ਟੀਮ ਇੰਡੀਆ ‘ਚ ਇਕ ਵਾਰ ਫ਼ਿਰ ਕੱਪ ਜਿੱਤਣ ਦੀ ਸਮਰਥਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀਆਂ ਤੇਜ਼ ਪਿਚਾਂ ‘ਚ ਭਾਰਤੀ ਸਪਿਨਰਾਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਉਨ੍ਹਾਂ ਉਲਟ ਹਾਲਾਤਾਂ ‘ਚ ਬਿਹਤਰੀਨ ਗੇਂਦਬਾਜ਼ੀ ਕਰ ਕੇ ਆਪਣੀ ਟੀਮ ਲਈ ਜਿੱਤ ਦਾ ਮਾਰਗ ਖੋਲ੍ਹਿਆ ਹੈ। ਮੈਨੂੰ ਉਮੀਦ ਹੈ ਕਿ ਟੀਮ ਇੰਡੀਆ ਦਾ ਇਹ ਪ੍ਰਦਰਸ਼ਨ ਅੱਗੇ ਵੀ ਜਾਰੀ ਰਹਿੰਦਾ ਹੈ ਤਾਂ ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਕੋਈ ਵੀ ਉਨ੍ਹਾਂ ਨੂੰ ਨਹੀਂ ਰੋਕ ਸਕਦਾ।

LEAVE A REPLY