imagesਸਮੱਗਰੀ
– 2/3 ਕੱਪ – ਕਾਜੂ ਰੋਸਟ ਕੀਤੇ ਹੋਏ
– 2/3 ਕੱਪ – ਦਹੀਂ
-1/4 ਕੱਪ- ਟਮਾਟਰ ਦਾ ਪੇਸਟ
– 2 ਕੱਪ – ਸਿਰਕਾ
-2/3 ਚਮਚ – ਗਰਮ ਮਸਾਲਾ
– 1 ਚਮਚ – ਸਾਬਤ ਪਸਿਆਂ ਹੋਇਆ ਧਨੀਆ
– 1 ਚਮਚ- ਅਦਰਕ ਦਾ ਪੇਸਟ
– 1/4 ਚਮਚ- ਪੀਸੀ ਹੋਈ ਲਾਲ ਮਿਰਚ
– 2 ਚਮਚ – ਲਸਣ ਦਾ ਪੇਸਟ
– 4 ਟੁਕੜੇ – ਬੋਨਲੈਸ ਚਿਕਨ ਛੋਟੇ ਟੁਕੜੇ
– 2 ਟੁਕੜੇ – ਬੋਨਲੈਸ ਚਿਕਨ ਬਰੈਸਟ ਛੋਟੇ ਟੁਕੜੇ
– 3/4 ਕੱਪ – ਬਰੀਕ ਕੱਟਿਆ ਹੋਇਆ ਪਿਆਜ਼
– 2 ਹਰੀਆਂ ਇਲਾਇਚੀਆਂ ਕੱਟੀਆਂ ਹੋਈਆਂ
– 2 ਕੱਪ- ਚਿਕਨ ਸ਼ੋਰਬਾ
– 1 ਕੱਪ – ਟਮਾਟਰ ਪੇਸਟ
– 1/4 ਚਮਚ – ਲੂਣ
– 3 ਚਮਚ ਕੱਟੀਆਂ ਹਰੀਆਂ ਮਿਰਚਾ
ਬਣਾਉਣ ਦੀ ਵਿਧੀ
1 ਸਭ ਤੋਂ ਪਹਿਲਾਂ ਮਿਕਸਰ ‘ਚ ਸਾਰੇ ਮਸਾਲਿਆਂ ਦਾ ਅਤੇ ਕਾਜੂ ਦਾ ਪੇਸਟ ਤਿਆਰ ਕਰ ਲਓ। ਫ਼ਿਰ ਇਸ ‘ਚ ਚਿਕਨ ਦੇ ਪੀਸ ਲਪੇਟ ਕੇ 3 ਘੰਟਿਆਂ ਲਈ ਰਾਤ ਭਰ ਫ਼ਰਿੱਜ ‘ਚ ਰੱਖੋ।
2 ਹੁਣ ਇਕ ਪੈਨ ‘ਚ ਤੇਲ ਗਰਮ ਕਰੋ। ਫ਼ਿਰ ਉਸ ‘ਚ ਪਿਆਜ਼, ਇਲਾਇਚੀ, ਦਾਲਚੀਨੀ ਪਾ ਕੇ 10 ਮਿੰਟ ਤੱਕ ਪਕਾਓ।
3 ਹੁਣ ਚਿਕਨ ਦੇ ਮਿਸ਼ਰਣ ਨੂੰ ਪੈਨ ‘ਚ ਪਾਓ ਅਤੇ 10 ਮਿੰਟ ਤੱਕ ਪਕਾਓ।
4 ਫ਼ਿਰ ਇਸ ‘ਚ ਚਿਕਨ ਸ਼ੋਰਬਾ, ਟਮੈਟੋ ਪਿਊਰੀ, ਲੂਣ ਆਦਿ ਮਿਲਾਓ।
5 ਜਦੋਂ ਗਰੇਵੀ ਗਾੜੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਪਰੋਸਣ ਤੋਂ ਪਹਿਲਾਂ ਇਸ ‘ਚੋਂ ਦਾਲਚੀਨੀ ਕੱਢ ਦਿਓ।
6 ਇਸ ‘ਤੇ ਹਰਾ ਧਨੀਆ ਪਾ ਕੇ ਇਸ ਗਰਮ-ਗਰਮ ਪਰੋਸੋ।

LEAVE A REPLY