thudi-sahat-300x150ਲੈਟਿਨ ਅਮਰੀਕਾ ਦੇ ਕਈ ਦੇਸ਼ਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਾ ‘ਜ਼ਿਕਾ ਵਾਇਰਸ’ ਇਕ ਵਿਸ਼ਵ ਖਤਰਾ ਬਣਦਾ ਜਾ ਰਿਹਾ ਹੈ। ਇਹ ਵਾਇਰਸ ਮੱਛਰਾਂ ਦੇ ਕੱਟਣ ਨਾਲ ਫ਼ੈਲਦਾ ਹੈ। ਜੋ ਪ੍ਰਸ਼ਾਤ ਖੇਤਰ ‘ਚ ਪਹਿਲੀ ਵਾਰ ਸਾਲ 2007, ਸਾਲ 2013 ਅਤੇ 2015 ‘ਚ ਅਮਰੀਕਾ ਅਤੇ ਅਫ਼ਰੀਕਾ ‘ਚ ਸਾਹਮਣੇ ਆਇਆ ਸੀ। ਵਰਤਮਾਨ ‘ਚ ਅਮਰੀਕਾ ਦੇ 22 ਦੇਸ਼ ਜ਼ਿਕਾ ਵਾਇਰਸ ਤੋਂ ਪ੍ਰਭਾਵਿਤ ਹਨ। ਇਹ ਇਸਦੇ ਤੇਜ਼ੀ ਨਾਲ ਵੱਧਦੇ ਭਗੋਲਿਕ ਖੇਤਰ ਦਾ ਸੰਕੇਤ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਤੋਂ ਬਚਾਅ ਲਈ ਉਪਾਆਵਾਂ ਦੇ ਸੁਝਾਅ ਦਿੱਤੇ ਹਨ।
– ਜ਼ਿਕਾ ਵਾਇਰਸ ਏਡਿਸ ਮੱਛਰਾਂ ਦੇ ਕੱਟਣ ਨਾਲ ਫ਼ੈਲਦਾ ਹੈ।
– ਜ਼ਿਕਾ ਵਾਇਰਸ ਦੇ ਰੋਗੀ ਵਿਅਕਤੀ ਨੂੰ ਹਲਕਾ ਬੁਖਾਰ, ਚਮੜੀ ‘ਚ ਧੱਬੇ ਅਤੇ ਅੱਖਾਂ ‘ਚ ਜਲਨ ਸੰਬੰਧੀ ਪਰੇਸ਼ਾਨੀ ਹੁੰਦੀ ਹੈ।
– ਜ਼ਿਕਾ ਵਾਇਰਸ ਦੇ ਰੋਗ ਨੂੰ ਰੋਕਣ ਲਈ ਸਭ ਤੋਂ ਵਧੀਆ ਉਪਾਅ ਹੈ ਕਿ ਮੱਛਰਾਂ ਤੋਂ ਬਚਾਅ।
– ਅਫ਼ਰੀਕਾ, ਏਸ਼ੀਆ, ਅਮਰੀਕਾ ਅਤੇ ਪ੍ਰਸ਼ਾਤ ਖੇਤਰਾਂ ‘ਚ ਇਸ ਵਾਇਰਸ ਦੇ ਫ਼ੈਲਣ ਦੀ ਜਾਣਕਾਰੀ ਮਿਲੀ ਹੈ।
ਲੱਛਣ
– ਜ਼ਿਕਾ ਵਾਇਰਸ ਦੇ ਰੋਗੀ ਹੋਣ ‘ਤੇ ਬੁਖਾਰ, ਚਮੜੀ ‘ਤੇ ਧੱਬੇ ਅਤੇ ਅੱਖਾਂ ‘ਚ ਜਲਨ, ਮਾਸਪੇਸ਼ੀਆਂ ਅਤੇ ਜੋੜਾ ‘ਚ ਦਰਦ ਦੀ ਪਰੇਸ਼ਾਨੀ ਹੁੰਦੀ ਹੈ। ਇਹ ਲੱਛਣ ਆਮਤੌਰ ‘ਤੇ 2 ਤੋਂ 7 ਦਿਨਾਂ ਤੱਕ ਰਹਿੰਦੇ ਹਨ।
-ਸੰਕਰਮਣ- ਜ਼ਿਕਾ ਵਾਇਰਸ ਏਡੀਸ ਮੱਛਰ ਕੱਟਣ ਨਾਲ ਫ਼ੈਲਦਾ ਹੈ। ਊਸ਼ਣਕਟਬੰਧੀ ਖੇਤਰਾਂ ‘ਚ ਇਹ ਮੁੱਖ ਰੂਪ ਨਾਲ ਏਡੀਸ ਏਜਿਪਟੀ ਤੋਂ ਫ਼ੈਲਦਾ ਹੈ। ਇਹ ਮੱਛਰ ਡੇਂਗੂ, ਚਿਕਨਗੁਨਿਆਂ ਦੇ ਲਈ ਜ਼ਿੰਮੇਵਾਰ ਹੁੰਦਾ ਹੈ।
– ਰੋਕਥਾਮ – ਮੱਛਰਾਂ ਤੋਂ ਬੱਚਣ ਲਈ ਪੂਰੇ ਸਰੀਰ ਨੂੰ ਢੱਕ ਕੇ ਰੱਖੋ ਅਤੇ ਹਲਕੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।
– ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਦੇ ਲਈ ਆਪਣੇ ਆਲੇ-ਦੁਆਲੇ ਗਮਲੇ, ਬਾਲਟੀਆਂ ਆਦਿ ‘ਚ ਭਰਿਆ ਪਾਣੀ ਨਿਕਾਲ ਦਿਓ।
ਚਿਕਿਸਤਾ- ਵਰਤਮਾਨ ‘ਚ ਇਸ ਦਾ ਕੋਈ ਖਾਸ ਇਲਾਜ ਅਤੇ ਟਿਕਾ ਉਪਲੱਬਧ ਨਹੀਂ ਹੈ। ਜ਼ਿਕਾ ਵਾਇਰਸ ਦੇ ਸੰਕਰਮਣ ਨਾਲ ਸੰਬੰਧਿਤ ਲੱਛਣ ਨਜ਼ਰ ਆਉਣ ‘ਤੇ ਦਰਦ ਅਤੇ ਬੁਖਾਰ ਦੀ ਆਮ ਦਵਾਈਆਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਅਤੇ ਭਰਪੂਰ ਆਰਾਮ ਕਰਨਾ ਚਾਹੀਦਾ ਹੈ।

LEAVE A REPLY