flimy duniyaਆਦਿੱਤਯ ਰਾਏ ਕਪੂਰ ਅੱਜਕਲ ਫ਼ਿਲਮ ‘ਫ਼ਿਤੂਰ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਇਕ ਅਜੀਬ ਵਾਕਿਆ ਦੇਖਣ ਨੂੰ ਮਿਲਿਆ। ਆਦਿਤੱਯ ਨੇ ਮੀਡੀਆ ਨਾਲ ਗੱਲਬਾਤ ਦੌਰਾਨ 10 ਮਿੰਟ ਦੀ ਬ੍ਰੇਕ ਲਈ। ਸ਼ੁੱਕਰਵਾਰ ਸ਼ਾਮ ਨੂੰ ਆਦਿਤੱਯ ਰਾਏ ਕਪੂਰ ਮੀਡੀਆ ਨਾਲ ਗੱਲਬਾਤ ਲਈ ਮਹਿਬੂਬ ਸਟੂਡੀਓ ‘ਚ ਮੌਜੂਦ ਸਨ। ਇਸ ਦੌਰਾਨ ਸ਼ਰਧਾ ਕਪੂਰ ਵੀ ਆਪਣੀ ਫ਼ਿਲਮ ‘ਬਾਘੀ’ ਦੀ ਸ਼ੂਟਿੰਗ ਮਹਿਬੂਬ ਸਟੂਡੀਓ ‘ਚ ਹੀ ਕਰ ਰਹੀ ਸੀ। ਅਜਿਹੇ ‘ਚ ਆਦਿਤੱਯ ਨੇ ਆਪਣੀ ਟੀਮ ਤੋਂ 10 ਮਿੰਟ ਦੀ ਬ੍ਰੇਕ ਮੰਗੀ।
ਇਕ ਸੂਤਰ ਅਨੁਸਾਰ, ”ਦੋਹਾਂ ਵਿੱਚਾਲੇ ਇਕ ਮੈਸੇਜ (ਮੋਬਾਈਲ ਸੰਦੇਸ਼) ਰਾਹੀਂ ਮਿਲਣਾ ਤੈਅ ਹੋਇਆ। ਇੰਟਰਵਿਊ ਵਿੱਚਾਲੇ ਛੱਡ ਕੇ ਆਦਿਤੱਯ ਤੁਰੰਤ ਸ਼ਰਧਾ ਦੀ ਵੈਨਿਟੀ ਵੈਨ ਅੰਦਰ ਚਲੇ ਗਏ। ਕਾਰਨ ਕਿ ਉਹ ਬਾਹਰ ਉਡੀਕ ਕਰ ਰਹੀ ਸੀ।” ਇਸ ਮੀਟਿੰਗ ਤੋਂ ਬਾਅਦ ਆਦਿਤੱਯ ਨੇ ਇੰਟਰਵਿਊ ਜਾਰੀ ਰੱਖੀ।

LEAVE A REPLY