thudi-sahat-300x150ਸਰਦੀਆਂ ਆਉਂਦੇ ਹੀ ਲੋਕ ਘਰਾਂ ‘ਚ ਰਹਿਣ ਲੱਗਦੇ ਹਨ ਅਤੇ ਖੁਦ ਨੂੰ ਠੰਡ ਤੋਂ ਬਚਾਉਣ ਲਈ ਬਹੁਤ ਸਾਰੀਆਂ ਆਦਤਾਂ ਨੂੰ ਭੁੱਲ ਜਾਂਦੇ ਹਨ। ਜੋ ਕਿ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।
1 ਰੋਜ਼ਾਨਾ ਸਵੇਰੇ ਉੱਠ ਕੇ ਜਿਮ ਜਾਣ ਵਾਲੇ ਜਾ ਸੈਰ ਕਰਨ ਵਾਲੇ ਠੰਡ ਦੇ ਕਾਰਨ ਸਵੇਰੇ ਦੇਰ ਨਾਲ ਉਠਣ ਲੱਗਦੇ ਹਨ। ਜੋ ਕਿ ਤੁਹਾਡੇ ਲਈ ਗਲਤ ਸਾਬਿਤ ਹੋ ਸਕਦਾ ਹੈ। ਕਿਉਂਕਿ ਸੈਰ ਕਰਨ ਜਾ ਕਸਰਤ ਕਰਨ ਨਾਲ ਤੁਹਾਡੇ ਸਰੀਰ ‘ਚ ਅਜਿਹੇ ਹਾਰਮੋਨਜ਼ ਪੈਦਾ ਹੁੰਦੇ ਹਨ। ਜੋ ਤੁਹਾਨੂੰ ਫ਼ਿੱਟ ਅਤੇ ਖੁਸ਼ ਰੱਖਦਾ ਹੈ। ਇਸ ਲਈ ਤੁਹਾਨੂੰ ਸਵੇਰ ਸ਼ਾਮ ਰੋਜ਼ਾਨਾ ਕਸਰਤ ਲਈ ਥੋੜਾ ਸਮਾਂ ਕੱਢਣਾ ਚਾਹੀਦਾ ਹੈ।
2 ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ। ਜੋ ਠੰਡ ਤੋਂ ਡਰ ਕੇ ਪੂਰਾ-ਪੂਰਾ ਦਿਨ ਖੁਦ ਨੂੰ ਘਰ ‘ਚ ਬੰਦ ਰੱਖਦੇ ਹਨ ਅਤੇ ਪੂਰਾ ਰਜਾਈ ‘ਚ ਬੈਠ ਕੇ ਟੀਵੀ ਦੇਖਦੇ ਹਨ। ਜੋ ਕਿ ਗਲਤ ਹੈ। ਇਹ ਸਭ ਤੋਂ ਵੱਡੀ ਗਲਤੀ ਹੈ ਕਿ ਤੁਸੀਂ ਜਦੋਂ ਆਪਣਾ ਪੂਰਾ ਦਿਨ ਬੈਠ ਕੇ ਬਤੀਤ ਕਰਦੇ ਹੋ। ਤੁਹਾਨੂੰ ਦੋਸਤਾਂ ਨਾਲ ਥੋੜਾ ਬਿਤਾਉਣਾ ਚਾਹੀਦਾ ਹੈ ਅਤੇ ਰੋਸ਼ਨੀ ‘ਚ ਥੋੜਾ ਘੁੰਮਣਾ ਫ਼ਿਰਨਾ ਚਾਹੀਦਾ ਹੈ।
3 ਕੁਝ ਲੋਕ ਅਜਿਹੇ ਹੁੰਦੇ ਹਨ ਜੋ ਕਿ ਠੰਡੇ ਮੌਸਮ ਸੌਣ ਲੱਗਦੇ ਹਨ। ਠੰਡਾ ਮੌਸਮ ਸਰੀਰ ਨੂੰ ਥੋੜਾ ਆਲਸੀ ਬਣਾ ਦਿੰਦਾ ਹੈ। ਇਸ ਲਈ ਜ਼ਿਆਦਾ ਸੌਣਾ ਵੀ ਸਿਹਤ ਨੂੰ ਨੁਕਸਾਨ ਪੁਹੰਚਾ ਸਕਦਾ ਹੈ।
4 ਸਰਦੀਆਂ ‘ਚ ਲੋਕ ਜ਼ਿਆਦਾ ਮਸਾਲੇਦਾਰ ਖਾਣਾ ਖਾਣ ਲੱਗਦੇ ਹਨ। ਇਹ ਭੋਜਨ ਭਾਵੇ ਤੁਹਾਨੂੰ ਥੋੜੇ ਸਮੇਂ ਲਈ ਗਰਮੀ ਦੇਵੇਗਾ ਪਰ ਇਸ ਨੂੰ ਪਚਾਉਣ ਲਈ ਸਮਾਂ ਲੱਗੇਗਾ ਜੋ ਕਿ ਠੀਕ ਨਹੀਂ ਹੋਵੇਗਾ। 5 ਕੁਝ ਲੋਕ ਸਰਦੀ ਤੋਂ ਬੱਚਣ ਲਈ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗਦੇ ਹਨ। ਇਹ ਤੁਹਾਡੇ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ।

LEAVE A REPLY