15-Akshay-Kumarਅਦਾਕਾਰ ਅਕਸ਼ੈ ਕੁਮਾਰ ਸਾਇੰਸ ਫ਼ਿਕਸ਼ਨ ਫ਼ਿਲਮ ‘ਰੋਬੋਟ’ ਦੇ ਸੀਕੁਏਲ ‘ਚ ਰਜਨੀਕਾਂਤ ਨਾਲ ਨਜ਼ਰ ਆਉਣਗੇ। ਇਸ ‘ਚ ਉਹ ਮੁਖ ਖਲਨਾਇਕ ਦੇ ਕਿਰਦਾਰ ‘ਚ ਦੱਖਣ ਦੇ ਸੁਪਰ ਸਟਾਰ ਨਾਲ ਪਰਦੇ ‘ਤੇ ਐਕਸ਼ਨ ਕਰਦੇ ਨਜ਼ਰ ਆਉਣਗੇ। ਫ਼ਿਲਮ ‘ਚ ਰਜਨੀਕਾਂਤ ਇਕ ਵਿਗਿਆਨਕ ਅਤੇ ਰੋਬੋਟ ਚਿੱਟੀ ਦੇ ਕਿਰਦਾਰ ਨੂੰ ਦੁਹਰਾਉਂਦੇ ਨਜ਼ਰ ਆਉਣਗੇ, ਜਦਕਿ ਅਕਸ਼ੈ ਖਲਨਾਇਕ ਦੇ ਕਿਰਦਾਰ ‘ਚ ਨਜ਼ਰ ਆਉਣਗੇ।
ਅਕਸ਼ੈ ਅਨੁਸਾਰ, ”ਇੰਝ ਲੱਗਦਾ ਹੈ ਕਿ ਜਿਵੇਂ ਮੈਂ ਦੁਨੀਆ ‘ਚ ਸਭ ਤੋਂ ਉੱਚਾਈ ‘ਤੇ ਹਾਂ।  ਕੁੱਟਮਾਰ ਦਾ ਸ਼ਿਕਾਰ ਹੋਣ ‘ਚ ਕੋਈ ਪਰੇਸ਼ਾਨੀ ਨਹੀਂ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ‘ਚ ਇਹੀ ਕੀਤਾ ਹੈ ਅਤੇ ਰਜਨੀਕਾਂਤ ਵਰਗੇ ਸੁਪਰਹੀਰੋ ਦੀ ਮਾਰ ਨੂੰ ਸਹਿਣ ਦਾ ਅਨੁਭਵ ਕਿਤੇ ਬਿਹਤਰ ਹੈ।” ਉਨ੍ਹਾਂ ਅੱਗੇ ਕਿਹਾ, ”ਇਸ ਨਾਕਾਰਾਤਮਕ ਭੂਮਿਕਾ ਨੂੰ ਲੈ ਕੇ ਮੈਂ ਆਸਵੰਦ ਹਾਂ। ਇਹ ਮੇਰੇ ਲਈ ਸਨਮਾਨ ਦੀ ਗੱਲ ਹੈ।” ਫ਼ਿਲਮ ‘ਚ 48 ਸਾਲਾ ਅਦਾਕਾਰ ਇਕ ਬੁਰੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ ਪਰ ਇਸ ਕਿਰਦਾਰ ਲਈ ਉਨ੍ਹਾਂ ਨੇ ਕੋਈ ਖਾਸ ਤਿਆਰੀ ਨਹੀਂ ਕੀਤੀ।
ਉਨ੍ਹਾਂ ਕਿਹਾ, ”ਮੈਂ ਕੋਈ ਖਾਸ ਤਿਆਰੀ ਨਹੀਂ ਕਰ ਰਿਹਾ। ਹੁਣ ਤੱਕ ਕੋਈ ਸਿਖਲਾਈ ਨਹੀਂ ਲਈ। ਮੈਂ ਸਿਰਫ਼ ਆਪਣੇ ਜਬਾੜਿਆਂ ਦਾ ਧਿਆਨ ਰੱਖਿਣਾ ਹੈ ਬਸ ਹੋਰ ਕੁਝ ਨਹੀਂ।” ਸ਼ਣਮੁਗਮ ਸ਼ੰਕਰ ਵਲੋਂ ਨਿਰਦੇਸ਼ਿਤ ‘ਰੋਬੋਟ-2’ ਵਿੱਚ ਐਮੀ ਜੈਕਸਨ ਮੁਖ ਕਿਰਦਾਰ ਨਿਭਾਏਗੀ। ਜ਼ਿਕਰਯੋਗ ਹੈ ਕਿ 2010 ‘ਚ ਆਈ ‘ਰੋਬੋਟ’ ਵਿੱਚ ਰਜਨੀਕਾਂਤ, ਐਸ਼ਵਰਿਆ ਰਾਏ ਬੱਚਨ ਅਤੇ ਡੈਨੀ ਡੇਂਜੋਗਪਾ ਨੇ ਮੁਖ ਕਿਰਦਾਰ ਨਿਭਾਏ ਸਨ।

LEAVE A REPLY