8ਨਵੀਂ ਦਿੱਲੀ :  ਕੇਂਦਰੀ ਵਿਗਿਆਨ ਅਤੇ ਤਕਨਾਲੌਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾਕਟਰ ਹਰਸ਼ ਵਰਧਨ ਨੇ ਰਾਸ਼ਟਰੀ ਕੋਸ਼ਿਕਾ ਵਿਗਿਆਨ ਕੇਂਦਰ ਦਾ ਦੌਰਾ ਕੀਤਾ । ਇਹ ਜੈਵ ਤਕਨਾਲੌਜੀ ਵਿਭਾਗ ਭਾਰਤ ਸਰਕਾਰ ਹੇਠ ਇਕ ਖੁਦਮੁਖਤਿਆਰ ਫੰਡ ਸੰਸਥਾ ਹੈ । ਵਿਜਨਾ ਭਾਰਤੀ ਦੇ ਰਾਸ਼ਟਰੀ ਆਯੋਜਨ ਸਕੱਤਰ ਸ੍ਰੀ ਜੈਯੰਤ ਸਹਿਸਰਬੁਧੇ , ਡੀ ਬੀ ਟੀ ਦੇ ਸਲਾਹਕਾਰ ਡਾਕਟਰ ਅਰਵਿੰਦ ਦੁਗਲ ਵੀ ਇਸ ਮੌਕੇ ਮੌਜੂਦ ਸਨ।
ਡਾ. ਹਰਸ਼ ਵਰਧਨ ਨੇ ਮਾਈਕਰੋ ਬੀਅਲ ਕਲਚਰ ਕਲੈਕਸ਼ਨ ਦਾ ਵੀ ਦੌਰਾ ਕੀਤਾ ਜੋ ਦੁਨੀਆ ਵਿੱਚ ਇਸ ਤਰ•ਾਂ ਦੀ ਸਭ ਤੋਂ ਵੱਡੀ ਤੀਜੀ ਸਹੂਲਤ ਹੈ । ਭਾਰਤ ਦੀ ਅਮੀਰ ਜੈਵ ਮਾਈਕਰੋ ਬੀਅਲ ਜੈਵ ਵਿਭਿੰਨਤਾ ਦੀ ਖੋਜ ਅਤੇ ਸੁਰੱਖਿਆ ਵਿੱਚ ਐਮ ਸੀ ਸੀ ਵੱਲੋਂ ਕੀਤੇ ਗਏ ਵਿਆਪਕ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਹ ਸਹੂਲਤ ਇਕ ਜਾਂ ਦੋ ਖੇਤਰਾਂ ਵਿੱਚ ਵੱਧ ਧਿਆਨ ਕੇਂਦਰਤ ਖੋਜ ਵਿੱਚ ਹੀ ਅਪਣਾਈ ਜਾਣੀ ਚਾਹੀਦੀ ਹੈ ।  ਐਨ ਸੀ ਸੀ ਐਸ ਦੇ ਡਾਇਰੈਕਟਰ ਡਾਕਟਰ ਸ਼ੇਖਰ ਮਾਂਡੇ ਨੇ ਉਹਨਾਂ ਨੂੰ ਐਨ ਸੀ ਸੀ ਐਸ ਵੱਲੋਂ ਰਾਸ਼ਟਰੀ ਹਿੱਤ ਵਿੱਚ ਦਿੱਤੇ ਗਏ ਯੋਗਦਾਨ ਅਤੇ ਯੋਜਨਾ ਬਣਾਈਆਂ ਗਈਆਂ ਕੁਝ ਪਹਿਲਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ।

LEAVE A REPLY