sports newsਨਵੀਂ ਦਿੱਲੀ: ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੇ ਕਾਰਜਕਾਰੀ ਪ੍ਰਧਾਨ ਚੇਤਨ ਚੌਹਾਨ ਨੇ ਫ਼ਿਰੋਜਸ਼ਾਹ ਕੋਟਲਾ ‘ਚ ਆਈ. ਸੀ. ਸੀ. ਵਿਸ਼ਵ ਕੱਪ ਟੀ-20 ਮੈਚਾਂ ਦੇ ਆਯੋਜਨ ਲਈ ਐੱਨ. ਓ. ਸੀ. ਹਾਸਲ ਕਰਨ ਲਈ 10 ਦਿਨਾਂ ਦਾ ਸਮਾਂ ਮੰਗਿਆ ਹੈ ਪਰ ਬੀ. ਸੀ. ਸੀ. ਆਈ. ਨੇ ਕੋਈ ਜਵਾਬ ਨਹੀਂ ਦਿੱਤਾ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਚੇਤਨ ਚੌਹਾਨ ਨੇ ਬੀ. ਸੀ. ਸੀ. ਆਈ. ਦੇ ਅਧਿਕਾਰੀਆਂ ਨੂੰ ਇਕ ਪੱਤਰ ਰਾਹੀਂ ਉਨ੍ਹਾਂ ਕੋਲੋਂ 10 ਦਿਨ ਦਾ ਸਮਾਂ ਵਧਾਉਣ ਲਈ ਕਿਹਾ ਹੈ ਤਾਂ ਜੋ ਡੀ. ਡੀ. ਸੀ. ਏ. ਸਾਰੇ ਜਰੂਰੀ ਦਸਤਾਵੇਜ਼ ਹਾਸਲ ਕਰ ਸਕੇ।’ ਬੀ. ਸੀ. ਸੀ. ਆਈ. ਦੇ ਸਕੱਤਰ ਅਨੁਰਾਗ ਠਾਕੁਰ ਨੇ ਡੀ. ਡੀ. ਸੀ. ਏ. ਲਈ ਜਰੂਰੀ ਮਨਜ਼ੂਰੀ ਹਾਸਲ ਕਰਨ ਲਈ 31 ਜਨਵਰੀ ਦੀ ਸੀਮਾ ਤੈਅ ਕੀਤੀ ਸੀ। ਡੀ. ਡੀ. ਸੀ. ਏ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਵਾਬ ਇਸ ਕਰ ਕੇ ਨਹੀਂ ਮਿਲਿਆ ਕਿਉਂਕਿ ਬੀ. ਸੀ. ਸੀ. ਆਈ. ਪ੍ਰਧਾਨ ਸ਼ਸ਼ਾਂਕ ਮਨੋਹਰ ਤੇ ਠਾਕੁਰ ਦੋਵੇਂ ਹੀ ਆਈ. ਸੀ. ਸੀ. ਦੀ ਬੈਠਕ ਲਈ ਇਸ ਸਮੇਂ ਦੁਬਈ ‘ਚ ਹਨ।

LEAVE A REPLY