2ਮੁੰਬਈ : ਇਸੇ ਮਹੀਨੇ ਬੰਗਲਾਦੇਸ਼ ਵਿਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਅਤੇ ਅਗਲੇ ਮਹੀਨੇ ਭਾਰਤ ਵਿਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ। ਮਹਿੰਦਰ ਸਿੰਘ ਧੋਨੀ ਨੂੰ ਇਨ•ਾਂ ਦੋਨਾਂ ਟੂਰਨਾਮੈਂਟ ਦਾ ਕਪਤਾਨ ਬਣਾਇਆ ਗਿਆ ਹੈ। ਇਸ ਟੀਮ ਵਿਚ ਪਵਨ ਨੇਗੀ ਨਵਾਂ ਚਿਹਰਾ ਹੈ, ਜਦੋਂ ਕਿ ਹਾਰਦਿਕ ਪਾਂਡਿਆ, ਆਸ਼ੀਸ਼ ਨਹਿਰਾ, ਜਸਪ੍ਰੀਤ ਬੁਮਰਾਹ ਤੋਂ ਇਲਾਵਾ ਮੁਹੰਮਦ ਸ਼ਮੀ ‘ਤੇ ਵੀ ਚੋਣਕਰਤਾਵਾਂ ਨੇ ਭਰੋਸਾ ਜਤਾਇਆ ਹੈ। ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੀ ਵੀ ਵਾਪਸੀ ਹੋਈ ਹੈ।
ਟੀਮ ਇਸ ਤਰਾਂ ਹੈ ਮਹਿੰਦਰ ਸਿੰਘ ਧੋਨੀ, ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਯੁਵਰਾਜ ਸਿੰਘ, ਸੁਰੇਸ਼ ਰੈਨਾ, ਰਵਿੰਦਰ ਜਡੇਜਾ, ਅਜੰਕਿਆ ਰਹਾਨੇ, ਆਰ. ਅਸ਼ਵਿਨ, ਹਾਰਦਿਕ ਪਾਂਡਿਆ, ਆਸ਼ੀਸ਼ ਨਹਿਰਾ, ਜਸਪ੍ਰੀਤ ਬੁਮਰਾਹ, ਹਰਭਜਨ ਸਿੰਘ, ਮੁਹੰਮਦ ਸ਼ਮੀ ਅਤੇ ਪਵਨ ਨੇਗੀ।
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਦੀ ਸ਼ੁਰੂਆਤ 24 ਫਰਵਰੀ ਤੋਂ ਹੋਣ ਜਾ ਰਹੀ ਹੈ, ਜਿਸ ਵਿਚ ਭਾਰਤ ਤੋਂ ਇਲਾਵਾ ਸ੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈਣਗੀਆ। ਇਸ ਤੋਂ ਇਲਾਵਾ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 8 ਮਾਰਚ ਤੋਂ ਹੋ ਰਹੀ ਹੈ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਕਰੇਗਾ।

LEAVE A REPLY