ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ‘ਚ ਜਨਮੇ ਕਨੇਡਿਅਨ ਰੱਖਿਆ ਮੰਤਰੀ ਹਰਜੀਤ ਸੱਜਣ ਖਿਲਾਫ ਕਨੇਡਾ ਦੀ ਪਾਰਲੀਮੈਂਟ ‘ਚ ਨਸਲੀ ਅਪਮਾਨ ਦੀ ਅਲੋਚਨਾ ਕੀਤੀ ਹੈ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਜਣ ਦੇ ਅਜਿਹੇ ਨਸਲੀ ਅਪਮਾਨ ਨੇ ਹਰੇਕ ਭਾਰਤੀ ਤੇ ਖਾਸ ਕਰਕੇ ਹਰੇਕ ਸਿੱਖ ਨੂੰ ਠੇਸ ਪਹੁੰਚਾਈ ਹੈ, ਜਿਨ•ਾਂ ਦਾ ਕਨੇਡਿਅਨ ਰਾਸ਼ਟਰ ਪ੍ਰਤੀ ਵੱਢਮੁੱਲਾ ਯੋਗਦਾਨ ਹੈ।
ਉਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਐਮ.ਪੀ ਜੇਸਨ ਕੇਨੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਸਪੱਸ਼ਟ ਤੌਰ ‘ਤੇ ਨਸਲੀ ਤੇ ਭੜਕਾਊ ਸਨ, ਜਿਸ ਲਈ ਉਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਜੇ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਉਨਾਂ ਨੂੰ ਕਨੇਡਿਅਨ ਵੈਧਾਨਿਕ ਕਾਰਵਾਈ ਦੇ ਨਿਯਮਾਂ ਮੁਤਾਬਿਕ ਚੇਤਾਵਨੀ ਤੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੱਜਣ ਇਕ ਸਨਮਾਨਿਤ ਸਿਪਾਹੀ ਹਨ, ਜਿਨ•ਾਂ ਨੇ ਅਫਗਾਨਿਸਤਾਨ ਤੇ ਬਸੋਨੀਆ ‘ਚ ਆਪਣੀ ਸੇਵਾ ਨਿਭਾਈ ਸੀ। ਸਿਰਫ ਇਸ ਕਾਰਨ ਕਿ ਸੱਜਣ ਕਿਸੇ ਹੋਰ ਨਸਲ ਤੇ ਨਾਲ ਸਬੰਧ ਰੱਖਦੇ ਹਨ, ਵਿਰੋਧੀ ਧਿਰ ਦੇ ਕੰਜਰਵੇਟਿਵ ਕਾਨੂੰਨ ਨਿਰਮਾਤਾ ਨੇ ਇਕ ਭੜਕਾਊ ਨਸਲੀ ਟਿੱਪਣੀ ਕੀਤੀ ਅਤੇ ਇਸਦੀ ਹਰ ਕਿਸੇ ਵੱਲੋਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਸਾਬਕਾ ਮੁੱਖ ਮੰਤਰੀ ਨੇ ਅਫਸੋਸ ਪ੍ਰਗਟਾਇਆ ਕਿ ਅਜਿਹਾ ਕਨੇਡਾ ਦੀ ਸੰਸਦ ਅੰਦਰ ਹੋਇਆ ਹੈ, ਜਿਥੇ ਭਾਰਤੀ-ਪੰਜਾਬੀ ਮੂਲ ਦੇ ਲੋਕਾਂ ਨੇ ਇਸਦੀ ਤਰੱਕੀ ਤੇ ਵਿਕਾਸ ਪ੍ਰਤੀ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਅਤੇ ਉਹ ਇਸ ਸਮਾਜ ਦੇ ਮਹੱਤਵਪੂਰਨ ਅੰਗ ਹਨ।
ਇਸ ਲੜੀ ਹੇਠ ਸੱਜਣ ਇਕ ਵਿਲੱਖਣ ਤੇ ਮਹਾਨ ਉਦਾਹਰਨ ਹਨ ਕਿ ਕਿਵੇਂ ਮਿਹਨਤੀ ਪੰਜਾਬੀਆਂ ਨੇ ਦੇਸ਼ ਦੇ ਨਿਰਮਾਣ ‘ਚ ਯੋਗਦਾਨ ਦਿੱਤਾ ਹੈ। ਜਿਹੜੇ ਅਫਗਾਨਿਸਤਾਨ ਤੇ ਬਸੋਨਿਆ ਵਰਗੇ ਸਥਾਨਾਂ ‘ਤੇ ਫੌਜ਼ ਦੀਆਂ ਸਖ਼ਤ ਡਿਊਟੀਆਂ ਸੇਵਾ ਨਿਭਾਉਣ ਤੋਂ ਬਾਅਦ ਉਹ ਦੇਸ਼ ਦੇ ਰੱਖਿਆ ਮੰਤਰੀ ਬਣ ਸਕੇ ਹਨ ਅਤੇ ਉਨਾਂ ਨੂੰ ਇਸ ਲਈ ਸਨਮਾਨ ਮਿਲਣਾ ਚਾਹੀਦਾ ਸੀ, ਨਾ ਕਿ ਨਸਲੀ ਅਪਮਾਨ।
ਕੈਪਟਨ ਅਮਰਿੰਦਰ ਨੇ ਸਿਆਚੀਨ ‘ਚ ਜਵਾਨਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ
ਕੈਪਟਨ ਅਮਰਿੰਦਰ ਨੇ ਸਿਆਚੀਨ ‘ਚ ਬਰਫ ਦੇ ਪਹਾੜ ਹੇਠਾਂ ਦੱਬ ਕੇ ਭਾਰਤੀ ਫੌਜ ਦੇ 10 ਜਵਾਨਾਂ ਦੀ ਮੌਤ ਹੋ ਜਾਣ ‘ਤੇ ਦੁੱਖ ਪ੍ਰਗਟਾਇਆ ਹੈ। ਉਨਾਂ ਨੇ ਪੀੜਤ ਪਰਿਵਾਰ ਦਾ ਦੁੱਖ ਸਾਂਝਾ ਕਰਦਿਆਂ ਕਿਹਾ ਹੈ ਕਿ ਪੂਰਾ ਦੇਸ਼ ਇਨਾਂ ਬੇਸ਼ਕੀਮਤੀ ਜਾਨਾਂ ਦੇ ਜਾਣ ਦੀ ਦੁੱਖ ਦੀ ਘੜੀ ‘ਚ ਉਨ•ਾਂ ਨਾਲ ਖੜ•ਾ ਹੈ।
ਉਨਾਂ ਨੇ ਕਿਹਾ ਕਿ ਜਿਸ ਤਰਾਂ ਸਾਡੇ ਜਵਾਨ ਜ਼ੀਰੋ ਤੋਂ ਵੀ ਘੱਟ ਤਾਪਮਾਨ ਅਤੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦਿਆਂ ਸੱਭ ਤੋਂ ਉੱਚੇ ਬਾਰਡਰਾਂ ‘ਤੇ ਦੇਸ਼ ਦੀ ਰਾਖੀ ਕਰਦੇ ਹਨ, ਅਜਿਹਾ ਕਿਸੇ ਲਈ ਵੀ ਕਰ ਪਾਉਣਾ ਨਾਂਮੁਮਕਿਨ ਹੈ। ਇਨਾਂ ਦਾ ਬਲਿਦਾਨ ਦੇਸ਼ ਹਮੇਸ਼ਾ ਯਾਦ ਰੱਖੇਗਾ।