2ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ‘ਚ ਅੱਜ ਇਕ ਕੈਂਪ ‘ਚ ਅੱਗ ਲੱਗਣ ਦੀ ਘਟਨਾ ‘ਚ ਮਹਿਲਾਵਾਂ-ਬੱਚਿਆਂ ਸਮੇਤ ਲਗਭਗ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਥੱਟਾ ਸ਼ਹਿਰ ‘ਚ ਕੇਤੀ ਬੰਦਰ ਖੇਤਰ ਸਥਿਤ ਇਕ ਟੈਂਟ ‘ਚ ਅੱਜ ਸਵੇਰੇ ਅੱਗ ਲੱਗ ਗਈ। ਇਸ ਘਟਨਾ ‘ਚ ਮਰਨ ਵਾਲੇ 10 ਲੋਕਾਂ ‘ਚ ਤਿੰਨ ਮਹਿਲਾਵਾਂ, ਚਾਰ ਬੱਚੇ ਸ਼ਾਮਲ ਹਨ।
ਪੁਲਸ ਨੇ ਦੱਸਿਆ ਕਿ ਹੋਰ ਲੋਕ ਕਾਫੀ ਬੁਰੀ ਤਰ੍ਹਾਂ ਝੁਲਸ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਕਰਾਚੀ ‘ਚ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਟੈਂਟ ‘ਚ ਪੈਟਰੋਲ ਤੇ ਹੋਰ ਸੜਨ ਵਾਲੇ ਪਦਾਰਥਾਂ ਦੀ ਮੌਜੂਦਗੀ ਕਾਰਨ ਅੱਗ ਲੱਗੀ, ਜਿਨ੍ਹਾਂ ਨੂੰ ਮੱਛੀ ਪਾਲਨ ਦੇ ਵਪਾਰ ‘ਚ ਵਰਤਿਆ ਜਾਂਦਾ ਸੀ।

LEAVE A REPLY