3ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਸਵੱਛਤਾ ਅਤੇ ਤੰਬਾਕੂ ਮੁਕਤੀ ਨੂੰ ਲੈ ਕੇ ਐਤਵਾਰ ਨੂੰ ਇੱਥੇ ਆਯੋਜਿਤ ਮੈਰਾਥਨ ਦੌੜ ਵਿਚ ਫਿਲਮ ਅਦਾਕਾਰ ਅਰਜੁਨ ਰਾਮਪਾਲ ਅਤੇ ਭਾਜਪਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੇ ਵੀ ਲੋਕਾਂ ਨਾਲ ਦੌੜ ਲਾਈ। ਨਹਿਰੂ ਸਟੇਡੀਅਮ ਵਿਚ ਸ਼ੁਰੂ ਹੋਈ ਮੈਰਾਥਨ ਵਿਚ 5, 10 ਅਤੇ 21 ਕਿਲੋਮੀਟਰ ਦੀ ਦੌੜ ‘ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਪਹਿਲੀ ਦੌੜ 21 ਕਿਲੋਮੀਟਰ ਦੀ ਸੀ। ਦੌੜ ਵਿਚ ਕਈ ਨਾਮੀ ਦੌੜਾਕਾਂ ਨੇ ਵੀ ਹਿੱਸਾ ਲਿਆ।
ਇਸ ਮੈਰਾਥਨ ਵਿਚ ਦੌੜਨ ਲਈ ਮਹੂ ਦੇ ਫੌਜ ਦੇ ਜਵਾਨ ਵੀ ਸ਼ਾਮਲ ਹੋਏ ਨਾਲ ਹੀ ਸ਼ਹਿਰ ਦੇ ਕਈ ਸਕੂਲੀ ਬੱਚਿਆਂ ਅਤੇ ਨਾਗਰਿਕਾਂ ਨੇ ਵੀ ਦੌੜ ਲਾਈ। ਮੈਰਾਥਨ ਵਿਚ ਲੋਕਾਂ ਨੇ ਸਿਹਤ ਨੂੰ ਲੈ ਕੇ ਜਾਗਰੂਕਤਾ ਅਤੇ ਤੰਬਾਕੂ ਮੁਕਤ ਸਿਹਤਮੰਦ ਸ਼ਹਿਰ ਦਾ ਸੰਦੇਸ਼ ਦਿੰਦੇ ਹੋਏ ਦੌੜ ਲਾਈ। ਇਸ ਤੋਂ ਬਾਅਦ 5 ਕਿਲੋਮੀਟਰ ਦੀ ਹੈਰੀਟੇਜ਼ ਦੌੜ ਦਾ ਆਯੋਜਨ ਰਾਜਵਾੜਾ ਤੋਂ ਕੀਤਾ ਗਿਆ। ਜਿਸ ਵਿਚ ਫਿਲਮ ਅਦਾਕਾਰ ਅਰਜੁਨ ਰਾਮਪਾਲ ਨਾਲ ਭਾਜਪਾ ਜਨਰਲ ਸਕੱਤਰ ਵਿਜੇਵਰਗੀਯ ਵੀ ਸ਼ਾਮਲ ਹੋਏ। ਚੇਨ ਸਮੋਕਰ ਦੇ ਰੂਪ ਵਿਚ ਪਛਾਣੇ ਜਾਂਦੇ ਅਰਜੁਨ ਰਾਮਪਾਲ ਨੇ ਇਸ ਮੌਕੇ ‘ਤੇ ਸਿਗਰਟ ਛੱਡਣ ਦਾ ਵਾਅਦਾ ਵੀ ਲੋਕਾਂ ਨਾਲ ਕੀਤਾ। ਦੌੜ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ, ਜਿਨ੍ਹਾਂ ਨੂੰ ਅਰਜੁਨ ਰਾਮਪਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ।

LEAVE A REPLY