5ਅਹਿਮਦਾਬਾਦ :  ਮਹਾਰਾਸ਼ਟਰ ‘ਚ ਸ਼ਨੀ ਸ਼ਿੰਗਣਾਪੁਰ ਮੰਦਰ ‘ਚ ਔਰਤਾਂ ਵਲੋਂ ਪੂਜਾ ਨਾ ਕਰਨ ਦਾ ਮਾਮਲਾ ਵਧਦਾ ਹੀ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਮੰਦਰ ਦੇ ਟਰੱਸਟ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਇਹ ਸਹਿਮਤੀ ਬਣੀ ਹੈ ਕਿ ਮੰਦਰ ਦੇ ਚਬੂਤਰੇ ‘ਚ ਪੁਜਾਰੀ ਤੋਂ ਇਲਾਵਾ ਪੁਰਸ਼ਾਂ ਅਤੇ ਔਰਤਾਂ ਦੇ ਚੜ੍ਹਨ ਦੀ ਪਾਬੰਦੀ ਹੋਵੇਗੀ। ਬੈਠਕ ‘ਚ ਇਹ ਸਹਿਮਤੀ ਬਣੀ ਹੈ ਕਿ ਔਰਤਾਂ ਵਲੋਂ ਮੰਗ ਸੀ ਕਿ ਉਨ੍ਹਾਂ ਨੂੰ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਲਈ ਇਸ ਮੁੱਦੇ ਦੇ ਹੱਲ ਲਈ ਇਹ ਕਿਹਾ ਗਿਆ ਹੈ ਕਿ ਹੁਣ ਸਾਰੇ ਲੋਕ ਬਾਹਰ ਤੋਂ ਹੀ ਸ਼ਨੀ ਦੇ ਦਰਸ਼ਨ ਕਰਨਗੇ, ਇੱਥੋਂ ਤੱਕ ਕਿ ਮੂਰਤੀ ‘ਤੇ ਤੇਲ ਵੀ ਮਸ਼ੀਨ ਜ਼ਰੀਏ ਚੜ੍ਹਾਇਆ ਜਾਵੇਗਾ।
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਕੀਤਾ ਹੈ ਕਿ ਮੂਰਤੀ ‘ਤੇ ਤੇਲ ਚੜ੍ਹਾਉਣ ਕਾਰਨ ਫਿਸਲਣ ਹੋ ਜਾਂਦੀ ਹੈ ਅਤੇ ਉੱਥੇ ਖਤਰਨਾਕ ਸਥਿਤੀ ਬਣ ਜਾਂਦੀ ਹੈ। ਹਾਲਾਂਕਿ 11,000 ਰੁਪਏ ਦੇ ਕੇ ਚਬੂਤਰੇ ‘ਤੇ ਚੜ੍ਹਨ ਦੀ ਵਿਵਸਥਾ ਨੂੰ ਖਤਮ ਨਹੀਂ ਕੀਤਾ ਗਿਆ ਹੈ। ਰਵੀਸ਼ੰਕਰ ਨੇ ਕਿਹਾ ਕਿ ਜੇਕਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਇਸ ਬਾਰੇ ਕੋਈ ਫੈਸਲਾ ਕਰਦੇ ਹਾਂ ਤਾਂ ਅਸੀਂ ਉਸ ‘ਤੇ ਵਿਚਾਰ ਕਰਾਂਗੇ। ਮੰਦਰ ‘ਚ ਪੁਰਸ਼ ਅਤੇ ਔਰਤ ਨੂੰ ਲੈ ਕੇ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰਣਨੀਤੀ ਅਧੀਨ ਮੰਦਰ ਟਰੱਸਟ ਆਪਣੀ ਪਰੰਪਰਾ ਵੀ ਬਚਾ ਲਵੇਗਾ ਅਤੇ ਵਿਵਾਦ ਨੂੰ ਵੀ ਖਤਮ ਕਰ ਦੇਵੇਗਾ।

LEAVE A REPLY