9ਅਬੂਧਾਬੀ : ਅਬੂਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਹਲ-ਨਹਾਇਨ ਭਲਕੇ ਬੁੱਧਵਾਰ ਨੂੰ ਭਾਰਤ ਦੇ ਤਿੰਨ ਦਿਵਸੀ ਦੌਰੇ ‘ਤੇ ਪਹੁੰਚ ਰਹੇ ਹਨ। ਉਹਨਾਂ ਦੇ ਇਸ ਦੌਰੇ ਨੂੰ ਦੋਨਾਂ ਦੇਸ਼ਾਂ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਬੂਧਾਬੀ ਦੇ ਸ਼ਹਿਜ਼ਾਦੇ ਦੀ ਭਾਰਤ ਫੇਰੀ ਦੌਰਾਨ ਪਰਮਾਣੂ ਊਰਜਾ, ਆਈ.ਟੀ. ਐਰੋਸਪੇਸ ਤੇ ਰੇਲਵੇ ਸਮੇਤ ਵੱਖ-ਵੱਖ ਖੇਤਰਾਂ ਵਿਚ ਨਿਵੇਸ਼ ਸਬੰਧੀ ਅਰਬਾਂ ਦੇ ਰੁਪਏ ਦੇ 16 ਸਮਝੌਤੇ ਸਹੀਬੰਦ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੁਝ ਮਹੀਨੇ ਪਹਿਲਾਂ ਯੂ.ਏ.ਈ ਦੇ ਦੌਰੇ ‘ਤੇ ਗਏ ਸਨ।
ਇਸ ਸਬੰਧੀ ਯੂ.ਏ.ਈ ਦੇ ਭਾਰਤ ਵਿਚਲੇ ਰਾਜਦੂਤ ਅਹਿਮਦ ਅਲ ਥਾਨਾ ਨੇ ਕਿਹਾ ਕਿ ਸ਼ਹਿਜ਼ਾਦੇ ਅਤੇ ਨਰਿੰਦਰ ਮੋਦੀ ਵਿਚਾਲੇ ਗੱਲਬਾਤ ਹੋਵੇਗੀ, ਜਿਸ ਵਿਚ ਅੱਤਵਾਦ ਦੇ ਟਾਕਰੇ ਲਈ ਸਹਿਯੋਗ ਵਧਾਉਣ ਅਤੇ ਆਈ.ਐਸ.ਆਈ.ਐਸ ਨਾਲ ਮੁਕਾਬਲੇ ਸਬੰਧੀ ਮੁੱਦ ਮੁੱਦਿਆਂ ‘ਤੇ ਵਿਚਾਰ-ਚਰਚਾ ਹੋਵੇਗੀ।

LEAVE A REPLY