5ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੰਦਿਆਂ ਹੈ ਕਿ ਉਹ ਛੋਟੇ ਸਿਆਸੀ ਫਾਇਦਿਆਂ ਖਾਤਿਰ ਪੰਜਾਬ ਨੂੰ ਅਸਥਿਰ ਨਾ ਕਰੇ, ਕਿਉਂਕਿ ਪੰਜਾਬ ਨੂੰ ਆਪ ਵੱਲੋਂ ਫੈਲ•ਾਈ ਜਾ ਰਹੀ ਅਰਾਜਕਤਾ ਦੀ ਨਹੀਂ, ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਲੋੜ ਹੈ।
ਨਾਮੀ ਗਾਇਕ ਤੇ ਆਪ ਆਗੂ ਬਲਕਾਰ ਸਿੱਧੂ ਨੂੰ ਪਾਰਟੀ ‘ਚ ਸ਼ਾਮਿਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਪਾਰਟੀ ਨੂੰ ਉਸ ਵੱਲੋਂ ਜਰਨੈਨ ਸਿੰਘ ਭਿੰਡਰਾਵਾਲੇ, ਅਰਵਿੰਦ ਕੇਜਰੀਵਾਲ, ਸੁੱਚਾ ਸਿੰਘ ਛੋਟੇਪੁਰ, ਸੰਜੈ ਸਿੰਘ ਤੇ ਭਗਵੰਤ ਮਾਨ ਦੀਆਂ ਫੋਟੋਆਂ ਵਾਲੇ ਵੰਡੇ ਪੋਸਟਰਾਂ ‘ਤੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ। ਜਿਨਾਂ ‘ਚ ਲੋਕਾਂ ਨੂੰ 12 ਫਰਵਰੀ ਨੂੰ ਨਜ਼ਦੀਕੀ ਗੁਰਦੁਆਰਿਆਂ ‘ਚ ਜਾ ਕੇ ਭਿੰਡਰਾਵਾਲੇ ਦਾ ਜਨਮ ਦਿਨ ਮਨਾਉਣ ਲਈ ਕਿਹਾ ਗਿਆ ਹੈ।
ਇਸ ਮੌਕੇ ਪਾਰਟੀ ਦੇ ਇੰਕਲਾਬ ਦੇ ਨਾਅਰੇ ਦਾ ਸੱਦਾ ਦੇਣ ਅਤੇ ਇਸਨੂੰ ਸ਼ਹੀਦ ਭਗਤ ਸਿੰਘ ਨਾਲ ਜੋੜਨ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਤਾਨਾਸ਼ਾਹ ਵਿਦੇਸ਼ੀ ਸ਼ਾਸਕਾਂ ਖਿਲਾਫ ਇੰਕਲਾਬ ਛੇੜਿਆ ਸੀ ਅਤੇ ਆਪ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਕਿਸੇ ਖਿਲਾਫ ਇੰਕਲਾਬ ਛੇੜ ਰਹੇ ਹਨ।
ਉਨਾਂ ਨੇ ਆਪ ‘ਤੇ ਵਿਦ੍ਰੋਹ ਨੂੰ ਭੜਕਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਕ ਪਾਸੇ ਇਹ ਲੋਕਾਂ ਨੂੰ ਇੰਕਲਾਬ ਲਈ ਭੜਕਾ ਰਹੇ ਹਨ ਅਤੇ ਦੂਜੇ ਧਿਰ ਇਹ ਲੋਕਾਂ ਨੂੰ ਭਿੰਭਰਾਵਾਲੇ ਦਾ ਜਨਮ ਦਿਨ ਮਨਾਉਣ ਲਈ ਕਹਿ ਰਹੇ ਹਨ। ਉਨ•ਾਂ ਨੇ ਕਿਹਾ ਕਿ ਦੋਨਾਂ ਵਿਚਾਲੇ ਸਪੱਸ਼ਟ ਸਬੰਧ ਹੈ। ਇਸ ਦੌਰਾਨ ਆਪ ਸਿਮਰਨਜੀਤ ਸਿੰਘ ਮਾਨ ਦੇ ਖਾਲਿਸਤਾਨ ਦੇ ਏਜੰਡੇ ਨੂੰ ਵੀ ਪਾਰ ਕਰਦੀ ਨਜ਼ਰ ਆ ਰਹੀ ਹੈ, ਜੋ ਪੰਜਾਬ ਲਈ ਖ਼ਤਰਨਾਕ ਹੈ।
ਅਮਰੀਕਾ ‘ਚ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਹਮਲਿਆਂ ਸਬੰਧੀ ਇਕ ਹੋਰ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਭ ਤੋਂ ਵੱਧ ਇਹ ਐਸ.ਜੀ.ਪੀ.ਸੀ ਦੀ ਧਰਮ ਪ੍ਰਚਾਰ ਕਮੇਟੀ ਦੀ ਅਸਫਲਤਾ ਹੈ, ਜਿਸਨੇ ਘਰ ਜਾਂ ਬਾਹਰ ਕੋਈ ਕੰਮ ਨਹੀਂ ਕੀਤਾ ਹੈ। ਉਨ•ਾਂ ਨੇ ਕਿਹਾ ਕਿ ਐਸ.ਜੀ.ਪੀ.ਸੀ ਕੋਲ ਬਹੁਤ ਸਾਰਾ ਫੰਡ ਹੈ। ਉਨ•ਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਐਸ.ਜੀ.ਪੀ.ਸੀ ਇਸਨੂੰ ਬਾਦਲਾਂ ‘ਤੇ  ਲੁਟਾਉਣ ਦੀ ਬਜਾਏ ਕਿਉਂ ਵਿਦੇਸ਼ਾਂ ‘ਚ ਲੋਕਾਂ ਨੂੰ ਜਾਗਰੂਕ ਕਰਨ ‘ਤੇ ਖਰਚ ਨਹੀਂ ਕਰਦੀ, ਜਿਹੜੇ ਦੂਜਿਆਂ ਤੋਂ ਅਣਜਾਨ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਧੰਨਵਾਦ ਪ੍ਰਗਟਾਇਆ, ਜਿਨ•ਾਂ ਨੇ ਆਪਣੀ ਸਰਕਾਰ ਦੇ ਮੁੱਖ ਅਫਸਰਾਂ ‘ਚ ਇਕ ਸਿੱਖ ਨੂੰ ਸ਼ਾਮਿਲ ਕੀਤਾ ਹੈ, ਤਾਂ ਜੋ ਸਪੱਸ਼ਟ ਹੋ ਸਕੇ ਕਿ ਸਿੱਖ ਅਰਬ ਨਹੀਂ ਹਨ। ਜੇ ਓਬਾਮਾ ਨੂੰ ਸਿੱਖਾਂ ਲਈ ਦਰਦ ਮਹਿਸੂਸ ਹੋ ਸਕਦਾ ਹੈ, ਤਾਂ ਫਿਰ ਐਸ.ਜੀ.ਪੀ.ਸੀ ਨੂੰ ਕਿਉਂ ਨਹੀਂ?
ਜਦਕਿ ਕਾਂਗਰਸ ਮੈਨਿਫੈਸਟੋ ਕਮੇਟੀ ਦੇ ਮੁੱਦੇ ‘ਤੇ ਉਨ•ਾਂ ਨੇ ਕਿਹਾ ਕਿ ਇਸਦਾ ਗਠਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੀਤਾ ਜਾਵੇਗਾ। ਉਨ•ਾਂ ਨੇ ਸਿਰਫ ਵੱਖ ਵੱਖ ਖੇਤਰਾਂ ਜਿਵੇਂ ਅਰਥ ਵਿਵਸਥਾ ਤੇ ਵਿੱਤ, ਖੇਤੀਬਾੜੀ, ਸਿਹਤ, ਸਿੱਖਿਆ ਆਦਿ ‘ਚ ਮਾਹਿਰਾਂ ਨੂੰ ਨਿਯੁਕਤ ਕੀਤਾ ਹੈ। ਉਨ•ਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੀ ਅਰਥ ਵਿਵਸਥਾ ਨੂੰ ਮੁੜ ਖੜ•ਾ ਕਰਨ ਲਈ ਇਸ ਗਰੁੱਪ ਦੀ ਅਗਵਾਈ ਕਰ ਰਹੇ ਹਨ। ਇਹ ਮਾਹਿਰ ਮੈਨਿਫੈਸਟੋ ਕਮੇਟੀ ਨੂੰ ਆਪਣੇ ਪੇਪਰ ਜਮ•ਾ ਕਰਨਗੇ।

LEAVE A REPLY