2ਨਵੀਂ ਦਿੱਲੀ : ਨਦੀਆਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਦੇਸ਼ ਵਿੱਚ ਪਾਣੀ ਦੀ ਮਾਤਰਾ ਵਧਾਉਣ ਅਤੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਸ ਨਾਲ ਪਾਣੀ ਦੀ ਕਮੀ, ਸੋਕੇ ਦੀ ਬਹੁਲਤਾ ਅਤੇ ਵਰਖਾ ਤੇ ਨਿਰਭਰ ਖੇਤੀ ਖੇਤਰ ਵਿੱਚ ਪਾਣੀ ਪਹੁੰਚਾਉਣ ਵਿੱਚ ਬਹੁਤ ਮਦਦ ਮਿਲੇਗੀ । ਇਹ ਵਿਚਾਰ ਕੇਂਦਰੀ ਜਲ ਸੰਸਥਾਨ , ਨਦੀ ਵਿਕਾਸ ਅਤੇ ਗੰਗਾ ਸੰਭਾਲ  ਮੰਤਰੀ ਸੁਸ੍ਰੀ ਉਮਾ ਭਾਰਤੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਨਦੀਆਂ ਨੂੰ ਆਪਸ ਚ ਜੋੜਨ ਲਈ ਗਠਿਤ ਵਿਸ਼ੇਸ਼ ਕਮੇਟੀ ਦੀ 8ਵੀਂ ਬੈਠਕ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਭਾਰਤ ਸਰਕਾਰ ਆਮ ਸਹਿਮਤੀ ਅਤੇ ਸੰਬੰਧਤ ਰਾਜ ਸਰਕਾਰਾਂ ਦੇ ਸਹਿਯੋਗ ਅਤੇ ਆਮ ਰਾਏ ਨਾਲ ਨਦੀਆਂ ਨੂੰ ਆਪਸ ਵਿੱਚ ਜੋੜਨ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਚਨਬੱਧ ਹੈ ।
3 ਫਰਵਰੀ , 2016 ਨੂੰ ਮਹਾਨਦੀ-ਗੋਦਾਵਰੀ ਲਿੰਕ ਪ੍ਰਾਜੈਕਟ ਦੇ ਸੰਬੰਧ ਵਿੱਚ ਭੁਵਨੇਸ਼ਵਰ ਵਿੱਚ ਉਡੀਸ਼ਾ ਦੇ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਤੈਅ ਹੋਇਆ ਸੀ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਅਧਿਕਾਰੀਆਂ ਦਾ ਇਕ ਦਲ ਇਸ ਸੰਪਰਕ ਦੇ ਸਿਲਸਿਲੇ ਵਿੱਚ ਸਮੱਸਿਆਵਾਂ ਤੇ ਗੱਲਬਾਤ ਕਰੇਗਾ ਅਤੇ ਛੇ ਮਹੀਨਿਆਂ ਦੇ ਅੰਦਰ ਆਪਣੇ ਰਿਪੋਰਟ ਸੌਂਪੇਗਾ ।
ਇਸ ਮੌਕੇ ਉਮਾ ਭਾਰਤੀ ਨੇ ਕਿਹਾ , ਇਸ ਰਿਪੋਰਟ ਨੂੰ ਪੇਸ਼ ਕਰਨ ਦੇ ਬਾਅਦ , ਮੈਂ ਮਹਾਨਦੀ-ਗੋਦਾਵਰੀ ਲਿੰਕ ਪ੍ਰਾਜੈਕਟ ਨੂੰ ਅੰਤਿਮ ਰੂਪ ਦੇਣ ਲਈ ਉਡੀਸਾ ਦੇ ਮੁੱਖ ਮੰਤਰੀ ਦੇ ਨਾਲ ਇਕ ਬੈਠਕ ਜ਼ਰੂਰ ਕਰਾਂਗੀ , ਮੈਨੂੰ ਆਸ ਹੈ ਕਿ ਇਸ ਸਿਲਸਿਲੇ ਵਿੱਚ ਉਡੀਸਾ ਸਰਕਾਰ ਦੀ ਸਕਾਰਆਤਮਕ ਜਵਾਬ ਮਿਲੇਗਾ ।

LEAVE A REPLY