4ਹਿੰਦੂ ਮੈਰਿਜ ਬਿੱਲ ਸਰਬਸੰਮਤੀ ਨਾਲ ਕੀਤਾ ਪਾਸ
ਇਸਲਾਮਾਬਾਦ : ਪਾਕਿਸਤਾਨ ਵਿਚ ਜਲਦ ਹੀ ਹਿੰਦੂ ਮੈਰਿਜ ਕਾਨੂੰਨ ਬਣਨ ਜਾ ਰਿਹਾ ਹੈ। ਪਾਕਿਸਤਾਨ ਦੀ ਸੰਸਦ ਨੇ ਹਿੰਦੂ ਮੈਰਿਜ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਇਸ ਨਾਲ ਪਾਕਿਸਤਾਨ ਵਿਚ ਹਿੰਦੂ ਘੱਟਗਿਣਤੀ ਨੂੰ ਵੱਡਾ ਸਨਾਮਨ ਮਿਲਿਆ ਹੈ।
ਹੁਣ ਹਿੰਦੂ ਭਾਈਚਾਰਾ ਇਸ ਕਾਨੂੰਨ ਮੁਤਾਬਕ ਆਪਣੇ ਵਿਆਹ ਰਜਿਸਟਰਡ ਕਰਵਾ ਸਕੇਗਾ। ਇਸ ਕਾਨੂੰਨ ਤਹਿਤ ਬਾਲਗ ਆਪਣਾ ਵਿਆਹ ਕਰਵਾ ਸਕਣਗੇ ਤੇ ਇਹ ਕਾਨੂੰਨ ਪੂਰੇ ਦੇਸ਼ ‘ਤੇ ਲਾਗੂ ਹੋਵੇਗਾ। ਇਸ ਬਿੱਲ ਨੂੰ ਪਾਕਿਸਤਾਨ ਦੀ ਸੱਤਾ ਧਿਰ ਨੇ ਆਪਣਾ ਪੂਰਾ ਸਮੱਰਥਨ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਪਾਕਿਸਤਾਨ ਦੇ ਹਿੰਦੂ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਹਿੰਦੂ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਮੰਗ ਬਹੁਤ ਸਮੇਂ ਤੋਂ ਉਠਾਈ ਜਾ ਰਹੀ ਸੀ ਤੇ ਸਰਕਾਰ ਨੇ ਹੁਣ ਇਸ ਮੰਗ ਨੂੰ ਪੂਰਾ ਕਰਕੇ ਹਿੰਦੂ ਭਾਈਚਾਰੇ ਨੂੰ ਵੱਡਾ ਸਨਮਾਨ ਦਿੱਤਾ ਹੈ।

LEAVE A REPLY