3ਚੰਡੀਗੜ : ਨਾਮੀ ਪੰਜਾਬੀ ਗਾਇਕ ਤੇ ਆਮ ਆਦਮੀ ਪਾਰਟੀ ਆਗੂ ਬਲਕਾਰ ਸਿੱਧੂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਹੋਰਨਾਂ ਸੀਨੀਅਰ ਆਗੂਆਂ ਦੀ ਮੌਜ਼ੂਦਗੀ ਹੇਠ ਕਾਂਗਰਸ ‘ਚ ਸ਼ਾਮਿਲ ਹੋ ਗਏ। ਰਿਟਾਇਰ ਜ਼ਿਲ•ਾ ਫੂਡ ਤੇ ਸਿਵਲ ਸਰਵਿਸਿਜ ਅਫਸਰ ਯੂਨੀਅਨ ਸਵਰਨ ਸਿੰਘ ਵੀ ਅੱਜ ਪਾਰਟੀ ‘ਚ ਸ਼ਾਮਿਲ ਹੋ ਗਏ।
ਉਨਾਂ ਦਾ ਪਾਰਟੀ ‘ਚ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਦੇ ਕਾਂਗਰਸ ‘ਚ ਸ਼ਾਮਿਲ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿੱਲੀ ਹੈ। ਸਿੱਧੂ ਇਕ ਨਾਮੀ ਗਾਇਕ ਹਨ, ਜਿਨ•ਾਂ ਦੇ ਬਹੁਤ ਸਾਰੇ ਪੰਜਾਬੀ ਪ੍ਰਸ਼ੰਸਕ ਹਨ ਅਤੇ ਉਹ ਪਾਰਟੀ ਦੇ ਅਭਿਆਨ ‘ਚ ਅਹਿਮ ਯੋਗਦਾਨ ਪਾ ਸਕਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਆਪ ਆਮ ਲੋਕਾਂ ਦੀ ਪਾਰਟੀ ਨਹੀਂ ਰਹੀ ਹੈ, ਕਿਉਂਕਿ ਇਸਦੇ ਆਗੂਟਾਂ ਹੋਰਨਾਂ ਸਿਆਸਤਦਾਨਾਂ ਦੀ ਤਰ•ਾਂ ਸੁਵਿਧਾਵਾਂ ਲੈ ਰਹੇ ਹਨ। ਜਿਹੜੇ ਪੁਰਾਣੇ ਸਿਆਸਤਦਾਨਾਂ ਤੋਂ ਵੀ ਮਾੜਾ ਵਤੀਰਾ ਅਪਣਾਉਣ ਲੱਗ ਪਏ ਹਨ।
ਉਨਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਆਪ ਵੱਲੋਂ ਇਕ ਸਾਲ ਪਹਿਲਾਂ ਉਨਾਂ ਖਿਲਾਫ ਲਗਾਏ ਦੋਸ਼ਾਂ ਨੂੰ ਸਾਬਤ ਕਰਨ ਲਈ ਅਦਾਲਤ ਦਾ ਦਰਵਾਜਾ ਖੜਕਾਉਣਗੇ। ਇਸ ਲੜੀ ਹੇਠ ਉਨਾਂ ਵੱਲੋਂ ਵਾਰ ਵਾਰ ਸਵਾਲ ਕੀਤੇ ਜਾਣ ਦੇ ਬਾਵਜੂਦ ਆਪ ਕੋਈ ਸਬੂਤ ਨਹੀਂ ਦੇ ਸਕੀ ਹੈ।
ਸਿੱਧੂ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ‘ਚ ਸ਼ਮਿਲ ਹੋ ਕੇ ਬਹੁਤ ਖੁਸ਼ ਹਨ ਅਤੇ ਉਹ ਪਾਰਟੀ ਲਈ ਇਕ ਇਮਾਨਦਾਰ ਵਰਕਰ ਬਣ ਕੇ ਸੇਵਾ ਕਰਨਗੇ ਤੇ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਹੋਰਨਾਂ ਤੋਂÎ ਇਲਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ, ਸ਼ੇਰ ਸਿੰਘ ਗੱਗੋਵਾਲ, ਪੰਜਾਬ ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਖੁਸ਼ਬਾਜ ਜਟਾਨਾ ਵੀ ਮੌਜ਼ੂਦ ਰਹੇ।

LEAVE A REPLY