8ਨਵੀਂ ਦਿੱਲੀ  : ਬੀਤੀ 2 ਫਰਵਰੀ ਨੂੰ ਸਿਆਚਿਨ ਗਲੇਸ਼ੀਅਰ ਵਿਚ ਬਰਫੀਲੇ ਤੂਫਾਨ ਵਿਚ 6 ਦਿਨ ਦਬੇ ਰਹਿਣ ਤੋਂ ਬਾਅਦ ਲਾਂਸ ਨਾਇਕ ਹਨੁਮਾਨ ਥੱਪਾ ਜਿਉਂਦੇ ਬਚ ਗਏ। ਬਚਾਅ ਅਤੇ ਰਾਹਤ ਟੀਮ ਨੇ ਇਸ ਜਵਾਨ ਨੂੰ ਬਰਫ਼ ਦੇ 25 ਫੁੱਟ ਹੇਠਾਂ ਤੋਂ ਬਾਹਰ ਕੱਢਿਆ। ਇਸ ਜਵਾਨ ਦੇ 6 ਦਿਨ ਬਰਫ਼ ਵਿਚ ਜਿਉਂਦਾ ਬਚੇ ਰਹਿਣ ‘ਤੇ ਫੌਜ ਦੇ ਅਧਿਕਾਰੀਆਂ ਨੇ ਜਿਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਉਥੇ ਉਹ ਇਸ ਨੂੰ ਇਕ ਚਮਤਕਾਰ ਵੀ ਜ਼ਰੂਰ ਮੰਨ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਆਚਿਨ ਵਿਚ ਰਾਤ ਨੂੰ ਤਾਪਮਾਨ –40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਅਤੇ ਅਜਿਹੀ ਠੰਢ ਵਿਚ ਬਰਫ਼ ਹੇਠਾਂ 6 ਦਿਨ ਬਦੇ ਰਹਿਣ ਤੋਂ ਬਾਅਦ ਜਿਉਂਦੇ ਬਚ ਜਾਣਾ ਇਕ ਚਮਤਕਾਰ ਹੀ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਰਮੀ ਹਸਪਤਾਲ ਵਿਚ ਪਹੁੰਚ ਕੇ ਇਸ ਜਵਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ•ਾਂ ਨਾਲ ਫੌਜ ਮੁਖੀ ਤੋਂ ਇਲਾਵਾ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਡਾਕਟਰਾਂ ਤੋਂ ਲਾਂਸ ਨਾਇਕ ਹਨੁਮਾਨ ਥੱਪਾ ਦੀ ਸਿਹਤ ਬਾਰੇ ਜਾਣਕਾਰੀ ਲਈ।
ਦੂਸਰੇ ਪਾਸੇ ਆਪਣੇ ਪਤੀ ਦੇ ਜਿਉਂਦਾ ਬਚ ਜਾਣ ਦੀ ਖ਼ਬਰ ਸੁਣ ਕੇ ਲਾਂਸ ਨਾਇਕ ਹਨੁਮਾਨ ਥੱਪਾ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹਨੁਮਾਨ ਦਾ ਪਰਿਵਾਰ ਕਰਨਾਟਕ ਦਾ ਰਹਿਣ ਵਾਲਾ ਹੈ। ਸਿਆਚਿਨ ਵਿਚ ਬਰਫ਼ ਹੇਠਾਂ ਦਬ ਜਾਣ ਕਰਕੇ ਹਨੁਮਾਨ ਥਾਪਾ ਦੇ ਪਰਿਵਾਰ ‘ਤੇ ਜਿਥੇ ਪਹਿਲਾਂ ਦੁੱਖਾਂ ਦਾ ਪਹਾੜ ਟੁਟਿਆ ਹੋਇਆ ਸੀ, ਉਥੇ ਹੁਣ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

LEAVE A REPLY