5ਚੰਡੀਗੜ  : ਕੈਂਸਰ ਦੀ ਨਾਮੁਰਾਦ ਬਿਮਾਰੀ ਨੂੰ ਖਤਮ ਕਰਨ ਲਈ ਕੈਂਸਰ ਮਾਹਿਰਾਂ ਵੱਲੋਂ ਤਿਆਰ ਕੀਤੇ ਡਾਟੇ ‘ਤੇ ਆਧਾਰਤ ਤਿਆਰ ਕੀਤੇ ਕੈਂਸਰ ਰਜਿਸਟਰੀ ਅਤੇ ਫੈਰੋਂਸਿਕ ਮੈਡੀਸ਼ਨ ਦਾ ਜਰਨਲ ਅੱਜ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਰਜਿਸਟਰੀ ਦਾ ਮੁੱਖ ਉਦੇਸ਼ ਕੈਂਸਰ ਦੀ ਨਾਮਾਰਦ ਬਿਮਾਰੀ ਦੀ ਰੋਕਥਾਮ ਲਈ ਪਹਿਲਾਂ ਇਸ ਬਾਰੇ ਮੁਕੰਮਲ ਡਾਟਾ ਇਕੱਠਾ ਕਰਨਾ ਹੈ ਤਾਂ ਜੋ ਇਸ ਦੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਕਾਰਗਰ ਨੀਤੀ ਬਣਾਈ ਜਾ ਸਕੇ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਦੱੱਸਿਆ ਕਿ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਹੋਈਆਂ ਸੋਧ ਪਬਲੀਕੇਸ਼ਨਾਂ ਦਾ ਪੰਜਾਬ ਅਕੈਡਮੀ ਆਫ ਫੈਰੋਂਸਿਕ ਮੈਡੀਸ਼ਨ ਅਤੇ ਟੈਕਸੀਕੋਲੋਜੀ ਵੱਲੋਂ ਤਿਆਰ ਕੀਤਾ ਗਿਆ ਇੰਡੈਕਸ ਜਰਨਲ ਰਿਲੀਜ਼ ਕੀਤਾ ਗਿਆ ਹੈ। ਇਹ ਜਰਨਲ ਆਪਣੇ ਕਿਸਮ ਦਾ ਕੌਮਾਂਤਰੀ ਮਾਪਦੰਡਾਂ ‘ਤੇ ਖਰਾ ਉਤਰਦਾ ਇੰਡੈਕਸ ਜਰਨਲ ਹੈ ਅਤੇ ਇਕੱਲਾ ਫੈਰੋਂਸਿਕ ਮੈਡੀਸਨ ਵਿਭਾਗ ਹੀ ਇੱਕ ਵਿਭਾਗ ਹੈ ਜੋ ਇਸ ਜਰਨਲ ਨੂੰ ਸਮੇ-ਸਮੇਂ ਸਿਰ ਰਿਲੀਜ਼ ਕਰਦਾ ਹੈ। ਇਸ ਵਿੱਚ ਸ਼ਾਮਲ ਸੋਧ ਸਮੂਹ ਮਾਨਵਤਾ ਲਈ ਸਹਾਈ ਸਾਬਤ ਹੁੰਦੀ
ਉਹਨਾਂ ਦੱਸਿਆ ਕਿ ਪਟਿਆਲਾ ਜ਼ਿਲ•ੇ ਦੇ ਅੰਦਰ ਆਉਂਦੇ ਵੱਖ-ਵੱਖ ਸਰਕਾਰੀ ਹਸਪਤਾਲਾਂ, ਪੈਥੋਲੇਜੀ ਲੈਬਾਰਟਰੀਆਂ, ਮਿਊਂਸਪਲ ਕਾਰਪੋਰਸ਼ਨਾਂ ਅਤੇ ਪ੍ਰਾਈਵੇਟ ਹਸਪਤਾਲ, ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ ਸਕੀਮ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਹਸਪਤਾਲਾਂ ਜਿੱਥੇ ਕੈਂਸਰ ਦੇ ਮਰੀਜ਼ਾਂ ਦੀ ਜਾਂਚ/ਇਲਾਜ ਕੀਤਾ ਜਾਂਦਾ ਹੈ, ਤੋਂ ਕੈਂਬਰ ਦੇ ਮਰੀਜ਼ਾਂ ਦਾ ਡਾਟਾ ਇਕੱਠਾ ਕੀਤਾ ਗਿਆ ਹੈ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ ਮੈਡੀਸ਼ਨ ਰਿਸਰਚ ਨੇ ਕੈਂਸਰ ਮਾਹਿਰਾਂ ਦੀ ਇੱਕ ਟੀਮ ਨੂੰ ਪੰਜਾਬ ਦਾ ਦੌਰਾ ਕਰਨ ਲਈ ਭੇਜਿਆ ਸੀ। ਕੈਂਸਰ ਮਾਹਿਰਾਂ ਦੀ ਰਿਪੋਰਟ ਤੋਂ ਬਾਅਦ ਜੂਨ 2011 ਵਿੱਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵੱਲੋਂ ਪੰਜਾਬ ਵਿੱਚ ਪਹਿਲੀ ਬੇਸ ਕੈਂਸਰ ਰਜਿਸਟਰੀ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਸੁਰੂ ਕੀਤੀ ਗਈ। ਇਸ ਵਿੱਚ ਪੀ.ਜੀ.ਆਈ. ਚੰਡੀਗੜ•, ਰਾਜੀਵ ਗਾਂਧੀ ਨੈਸ਼ਨਲ ਕੈਂਸਲ ਇੰਸਟੀਚਿਊਟ, ਨਵੀਂ ਦਿੱਲੀ ਅਤੇ ਅਚਾਰੀਆ ਤੁਲਸੀ ਰੀਜਨਨ ਕੈਂਸਰ ਇੰਸਟੀਚਿਊਟ, ਬੀਕਾਨੇਰ ਅਤੇ ਮਿਦਾਤਾ ਕੈਂਸਰ ਇੰਸਟੀਚਿਊਟ, ਗੁੜਗਾਉਂ ਦਾ ਵੀ ਡਾਟਾ ਸ਼ਾਮਲ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪਟਿਆਲਾ ਜ਼ਿਲੇ ਵਿੱਚ ਪੁਰਸ਼ਾਂ ਵਿੱਚ ਭੋਜਨ ਨਾਲੀ ਦਾ ਕੈਂਸਰ ਸਭ ਤੋਂ ਵੱਧ ਪਾਇਆ ਗਿਆ ਹੈ, ਇਸ ਤੋਂ ਬਾਅਦ ਗਦੂਦਾਂ ਦਾ ਕੈਂਸਰ (8.8 ਫੀਸਦੀ), ਫੇਫੜਿਆਂ ਦਾ ਕੈਂਸਰ (6.5 ਫੀਸਦੀ), ਮੂੰਹ ਦਾ ਕੈਂਸਰ (4.9 ਫੀਸਦੀ) ਖੂਨ ਦਾ ਕੈਂਸਰ (4.7 ਫੀਸਦੀ) ਪਾਇਆ ਗਿਆ ਹੈ। ਦੂਜੇ ਪਾਸੇ ਔਰਤਾਂ ਵਿੱਚ ਛਾਤੀ ਦਾ ਕੈਂਸਰ (32.8 ਫੀਸਦੀ) ਸੱਭ ਤੋਂ ਵੱਧ ਪਾਇਆ ਗਿਆ ਹੈ, ਬੱਚੇਦਾਨੀ ਦੇ ਮੂੰਹ ਦਾ ਕੈਂਸਰ (11.7%), ਭੋਜਨ ਨਾਲੀ ਦਾ ਕੈਂਸਰ (7.5 ਫੀਸਦੀ) ਆਦਿ ਪਾਇਆ ਗਿਆ ਹੈ। ਪੁਰਸ਼ਾਂ ਵਿੱਚ ਜ਼ਿਆਦਾਤਰ ਕੈਂਸਰ 75 ਸਾਲ ਦੀ ਉਮਰ ਤੋਂ ਵੱਧ ਪਾਇਆ ਗਿਆ ਹੈ ਜਦੋਂ ਔਰਤਾਂ ਵਿੱਚ 55-59 ਸਾਲ ਦੀ ਉਮਰ ਵਿੱਚ ਪਾਇਆ ਗਿਆ ਹੈ। ਜ਼ਿਆਦਾ ਤੰਬਾਕੂ ਸੇਵਨ ਕਰਨ ਨਾਲ ਪੁਰਸ਼ਾਂ ਵਿੱਚ 60-64 ਸਾਲ ਦੀ ਉਮਰ 16.7 ਫੀਸਦੀ ਅਤੇ ਔਰਤਾਂ ਵਿੱਚ 60-64 ਸਾਲ ਦੀ ਉਮਰ ਵਿੱਚ 15.9 ਫੀਸਦੀ ਪਾਇਆ ਗਿਆ ਹੈ।

LEAVE A REPLY