1ਚੰਡੀਗੜ  : ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਉੱਘੇ ਕਾਮੇਡੀਅਨ ਅਤੇ ਬਾਲੀਵੁੱਡ ਅਦਾਕਾਰ ਗੁਰਪ੍ਰੀਤ ਘੁੱਗੀ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਇਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਪਾਰਟੀ ਦੇ ਆਗੂ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਦੁਰਗੇਸ਼ ਪਾਠਕ ਤੋਂ ਇਲਾਵਾ ਲੀਗਲ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਂਸ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਪੰਜਾਬ ਅਤੇ ਪੰਜਾਬੀਅਤ ਨੇ ਬਹੁਤ ਕੁੱਝ ਦਿੱਤਾ ਹੈ। ਹੁਣ ਮੌਕਾ ਹੈ ਕਿ ਆਪਣੀ ਮਾਂ-ਭੂਮੀ ਨੂੰ ਉਸ ਦਾ ਕਰਜ਼ ਮੋੜਾਂ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਲੋਕ ਸੂਬੇ ਵਿਚ ਬਦਲਾਅ ਚਾਹੁੰਦੇ ਹਨ, ਤਾਂ ਕਿ ਇੱਥੋਂ ਦਾ ਸਿਸਟਮ ਠੀਕ ਹੋ ਸਕੇ। ਉਹਨਾਂ ਕਿਹਾ ਕਿ ਮੈਂ ਕੇਜਰੀਵਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ ਹਾਂ। ਇਹ ਪੁੱਛੇ ਜਾਣ ‘ਤੇ ਕਿ ਤੁਸੀਂ ਪੰਜਾਬ ਦੀਆਂ ਆਉਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਹਿੱਸਾ ਲਵੋਗੇ, ‘ਤੇ ਉਹਨਾਂ ਕਿਹਾ ਕਿ ਪਾਰਟੀ ਜੋ ਹੁਕਮ ਕਰੇਗੀ, ਉਸ ‘ਤੇ ਮੈਂ ਫੁੱਲ ਚੜ•ਾਵਾਂਗਾ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਘੁੱਗੀ ਇਕ ਸੁਲਝੇ ਹੋਏ ਇਨਸਾਨ ਹਨ। ਉਹਨਾਂ ਨੇ ਜਿੱਥੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ, ਉੱਥੇ ਬਾਲੀਵੁੱਡ ਫ਼ਿਲਮਾਂ ਵਿਚ ਵੀ ਆਪਣੀ ਚੰਗੀ ਛਾਪ ਛੱਡੀ ਹੈ।
ਇਸ ਦੌਰਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹ ਅਦਾਕਾਰੀ ਦੇ ਖੇਤਰ ਵਿਚ ਪਿਛਲੇ 25 ਸਾਲ ਹਨ। ਇਸ ਦੌਰਾਨ ਉਹ ਹਾਸ ਵਿਅੰਗ ਰਾਹੀਂ ਸਮਾਜ ਦੇ ਨਾਲ ਨਾਲ ਰਾਜਨੀਤੀ ਵਿਚਲੇ ਨਿਘਾਰ ਨੂੰ ਲੋਕਾਂ ਸਾਹਮਣੇ ਹਾਸ ਵਿਅੰਗ ਰਾਹੀਂ ਲੋਕਾਂ ਦੇ ਰੂਬਰੂ ਪੇਸ਼ ਕਰ ਰਹੇ ਹਨ।
ਉਹਨਾਂ ਕਿਹਾ ਨਾਂਅ ਪੈਸਾ ਸ਼ੁਹਰਤ ਸਭ ਕੁੱਝ ਮਿਲਿਆ ਪਰ ਹੁਣ ਸਮਾਂ ਹੈ ਕਿ ਉਹ ਪੰਜਾਬ ਦੀ ਧਰਤੀ ਨੇ ਜੋ ਕੁੱਝ ਉਹਨਾਂ ਨੂੰ ਦਿੱਤਾ ਹੈ ਉਸ ਦਾ ਕਰਜ ਉਤਾਰਨ। ਇਸ ਲਈ ਉਹ ਸਿਆਸਤ ਚ ਸ਼ਾਮਲ ਹੋ ਰਹੇ ਹਨ. ਸਿਰਫ਼ ਆਮ ਆਦਮੀ ਪਾਰਟੀ ਨੂੰ ਹੀ ਕਿਉਂ ਚੁਣਿਆ ਦੇ ਸੁਆਲ ਤੇ ਉਹਨਾਂ ਕਿਹਾ ਕਿ ਉਹ ਇਕ ਆਮ ਆਦਮੀ ਪਾਰਟੀ ਹਨ ਤੇ ਇੱਥੇ ਉਹਨਾਂ ਦੀ ਤੇ ਆਮ ਆਦਮੀ ਦੀ ਗੱਲ ਸੁਣੀ ਜਾਵੇਗੀ ਜਦਕਿ ਰਵਾਇਤੀ ਪਾਰਟੀਆਂ ਚ ਨਹੀਂ ਇਸ ਲਈ ਉਹ ਆਪ ਚ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਦੀ ਇਸ ਪਾਰਟੀ ਦਾ ਪਰਿਵਾਰ ਹੋਰ ਵੱਡਾ ਹੋ ਰਹਾ ਹੈ। ਉਹਨਾਂ ਕਿਹਾ ਕਿ ਗੁਰਪ੍ਰੀਤ ਘੁੱਗੀ ਦਾ ਦੇਸ਼ ਅਤੇ ਵਿਦੇਸ਼ਾਂ ਚ ਪ੍ਰਸਿੱਧ ਨਾਂਅ ਹੈ ਤੇ ਇਹਨਾਂ ਦੇ ਪਾਰਟੀ ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਲਾਭ ਹੋਵੇਗਾ।
ਭਗਵੰਤ ਮਾਨ ਨੇ ਉਹਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਹ ਲੰਬਾ ਸਮਾਂ ਗੁਰਪ੍ਰੀਤ ਘੁੱਗੀ ਨਾਲ ਕੰਮ ਕਰਦੇ ਰਹੇ ਹਨ ਤੇ ਘੁੱਗੀ ਇਕ ਸੁਲਝੇ ਹੋਏ ਇਨਸਾਨ ਹਨ. ਉਹਨਾਂ ਹਮੇਸ਼ਾ ਆਪਣੀ ਸਾਰਥਕ ਕਾਮੇਡੀ ਰਾਹੀਂ ਲੋਕਾਂ ਨੂੰ ਹਸਾਉਂਦੇ ਆਏ ਹਨ ਤੇ ਉਮੀਦ ਹੈ ਕਿ ਉਹ ਹੁਣ ਸਿਆਸਤ ਚ ਆ ਕੇ ਲੋਕਾਂ ਦੀ ਸੇਵਾ ਕਰਨਗੇ।
ਸ. ਛੋਟੇਪੁਰ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹਨਾਂ ਦੇ ਹਲਕੇ ਦੇ ਉੱਘੇ ਨੌਜਵਾਨ ਦੁਨੀਆ ਭਰ ਵਿਚ ਮਸ਼ਹੂਰ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਉਹਨਾਂ ਦੇ ਪਰਿਵਾਰ ਵਿਚ ਸ਼ਾਮਲ ਹੋਏ ਹਨ। ਇਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

LEAVE A REPLY