2ਇਕ ਔਰਤ ਨੇ ਕਿਡਨੀ ਦੇਣ ਦੀ ਕੀਤੀ ਪੇਸ਼ਕਸ਼
ਨਵੀਂ ਦਿੱਲੀ : ਸਿਆਚਿਨ ਗਲੇਸ਼ੀਅਰ ਵਿਚ ਮੌਤ ਨੂੰ ਮਾਤ ਦੇਣ ਵਾਲੇ ਲਾਂਸ ਨਾਇਕ ਹਨੁਮੰਤਥੱਪਾ ਹੁਣ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਅਗਲੇ 24 ਤੋਂ 48 ਘੰਟੇ ਅਹਿਮ ਦੱਸੇ ਜਾ ਰਹੇ ਹਨ। ਹਨੁਮੰਤਥੱਪਾ ਅਜੇ ਵੀ ਕੋਮਾ ਵਿਚ ਹਨ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਕਿਡਨੀ ਤੇ ਲਿਵਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਮੂਨੀਆ ਵੀ ਹੈ ਤੇ ਲੋਅ ਬਲੱਡ ਪ੍ਰੈਸ਼ਰ ਦਾ ਅਸਰ ਵੀ ਦਿੱਖ ਰਿਹਾ ਹੈ। ਪੂਰਾ ਦੇਸ਼ ਲਾਂਸ ਨਾਇਕ ਹਨੁਮੰਤਥੱਪਾ ਦੇ ਜਲਦ ਸਿਹਤਮੰਦ ਹੋਣ ਲਈ ਅਰਦਾਸ ਕਰ ਰਿਹਾ ਹੈ। ਇਸ ਵਿਚਕਾਰ ਇਕ ਔਰਤ ਨੇ ਇਸ ਜਵਾਨ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪਣੀ ਕਿਡਨੀ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।

LEAVE A REPLY