imagesਸਮੱਗਰੀ
3 – ਉਬਲੇ ਅੰਡੇ
2 – ਪਿਆਜ਼ ਬਰੀਕ ਕੱਟੇ ਹੋਏ
2- ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ
1 ਚਮਚ- ਅਦਰਕ ਲਸਣ ਦਾ ਪੇਸਟ
ਅੱਧਾ ਕੱਪ- ਨਾਰੀਅਲ ਦਾ ਦੁੱਧ
ਅੱਧਾ ਚਮਚ- ਹਲਦੀ ਪਾਊਡਰ
ਅੱਧਾ ਚਮਚ- ਕਾਲੀ ਮਿਰਚ ਪਾਊਡਰ
1 ਚੁਟਕੀ – ਗਰਮ ਮਸਾਲਾ
ਅੱਧਾ ਚਮਚ- ਲਾਲ ਮਿਰਚ ਪਾਊਡਰ
1 ਚਮਚ- ਰਾਈ
ਲੂਣ ਸੁਆਦ ਅਨੁਸਾਰ
ਤੇਲ
ਬਣਾਉਣ ਦੀ ਵਿਧੀ
1 ਉਬਲੇ ਅੰਡੇ ਨੂੰ ਛਿੱਲ ਕੇ ਦੋ ਹਿੱਸਿਆਂ ‘ਚ ਕੱਟ ਲਓ।
2 ਗੈਸ ‘ਚ ਤੇਲ ਗਰਮ ਕਰੋ। ਇਸ ‘ਚ ਰਾਈ ਅਤੇ ਕਰੀ ਪੱਤੇ ਦਾ ਤੜਕਾ ਲਗਾਓ।
3 ਹੁਣ ਅਦਰਕ- ਲਸਣ ਦਾ ਪੇਸਟ ਅਤੇ ਹਰੀ ਮਿਰਚਾਂ ਪਾਓ ਅਤੇ ਇਸ ‘ਚ ਟਮਾਟਰ ਪਾਓ।
4 ਹੁਣ ਹਲਦੀ, ਧਨੀਆਂ, ਲਾਲ ਮਿਰਚ ਪਾਊਡਰ ਅਤੇ ਲੂਣ ਪਾ ਕੇ ਮਿਲਾਓ।
5 ਇਸ ਤੋਂ ਬਾਅਦ ਗਰੇਵੀ ‘ਚ ਨਾਰੀਅਲ ਦਾ ਦੁੱਧ ਪਾ ਕੇ ਘੱਟ ਸੇਕ ‘ਤੇ ਪਕਾਓ।
6 ਹੁਣ ਸਬਜ਼ੀ ‘ਚ ਗਰਮ ਮਸਾਲਾ ਅਤੇ ਕਾਲੀ ਮਿਰਚ ਮਿਲਾ ਕੇ ਗੈਸ ਬੰਦ ਕਰ ਦਿਓ।
7 ਤਿਆਰ ਹੈ ਸਾਊਥ ਇੰਡੀਅਨ ਅੰਡਾ ਮਸਾਲਾ ਕਰੀ। ਇਸ ਨੂੰ ਹਰੇ ਧਨੀਏ ਦੇ ਪੱਤਿਆਂ ਨਾਲ ਸਜਾਓ।

LEAVE A REPLY