6ਪਟਨਾ :  ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਮੁੰਬਈ ਹਮਲਿਆਂ ਨਾਲ ਜੁੜੇ ਡੇਵਿਡ ਕੋਲਮੈਨ ਹੈਡਲੀ ਦੇ ਬਿਆਨ ਤੋਂ ਸਾਬਿਤ ਹੋ ਗਿਆ ਹੈ ਕਿ ਪੁਲਸ ਮੁਕਾਬਲੇ ‘ਚ ਮਾਰੀ ਗਈ ਇਸ਼ਰਤ ਜਹਾਂ ਲਸ਼ਕਰ-ਏ-ਤੋਇਬਾ ਦੀ ਆਤਮਘਾਤੀ ਹਮਲਾਵਰ ਸੀ ਅਤੇ ਉਸ ਨੂੰ ਬਿਹਾਰ ਦੀ ਬੇਟੀ ਦੱਸ ਕੇ ਵਢਿਆਈ ਕਰਨ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਸ਼੍ਰੀ ਸਿੰਘ ਨੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦੇ ਨਵੇਂ ਖੁਲਾਸੇ ਤੋਂ ਬਾਅਦ ਵੀਰਵਾਰ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਟਵੀਟ ਕਰ ਕਿਹਾ ਕਿ ਵੋਟ ਦੀ ਰਾਜਨੀਤੀ ਲਈ ਨਿਤੀਸ਼ ਬਾਬੂ ਨੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ। ਹੁਣ ਜਦੋਂ ਸੱਚਾਈ ਖੁੱਲ੍ਹ ਗਈ ਤਾਂ ਨਿਤੀਸ਼ ਬਾਬੂ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਨੇ ਵੀਰਵਾਰ ਨੂੰ ਦਾਅਵਾ ਕਰਦੇ ਹੋਏ ਕਿਹਾ ਕਿ ਗੁਜਰਾਤ ‘ਚ ਸਾਲ 2004 ‘ਚ ਹੋਏ ਕਥਿਤ ਮੁਕਾਬਲੇ ‘ਚ ਮਾਰੀ ਗਈ ਇਸ਼ਰਤ ਜਹਾਂ ਅਸਲ ‘ਚ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਦੀ ਆਤਮਘਾਤੀ ਹਮਲਾਵਰ ਸੀ।

LEAVE A REPLY