1ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਫਿਲਮ ‘ਕਾਬਿਲ’ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਫਿਲਮ ‘ਚ ਰਿਤਿਕ ਨਾਲ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨਜ਼ਰ ਆਵੇਗੀ, ਜਿਸ ਦੀ ਜਾਣਕਾਰੀ ਟ੍ਰੇਡ ਐਨੇਲਿਸਟ ਨੇ ਇਕ ਟਵੀ੍ਹਟ ਰਾਹੀ ਦਿੱਤੀ ਹੈ ਅਤੇ ਅਗਲੇ ਮਹੀਨੇ ਤੋਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਜਾਣਕਾਰੀ ਅਨੁਸਾਰ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਆਪਣੇ ਬੇਟੇ ਰਿਤਿਕ ਰੋਸ਼ਨ ਲਈ ਕਈ ਸਾਲਾਂ ਬਾਅਦ ਫਿਲਮ ਬਣਾਉਣ ਜਾ ਰਹੇ ਹਨ, ਜਿਸ ਦਾ ਨਿਰਦੇਸ਼ਨ ਸੰਜੇ ਗੁਪਤਾ ਕਰ ਰਹੇ ਹਨ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਸੰਜੇ ਨੇ ਯਾਮੀ ਨੂੰ ਸੱਦ ਕੇ ਇਸ ਫਿਲਮ ਦੀ ਕਹਾਣੀ ਸੁਣਾਈ ਸੀ, ਜਿਸ ਲਈ ਯਾਮੀ ਨੇ ਹਾਂ ਕਰ ਦਿੱਤੀ ਹੈ। ਯਾਮੀ ਅੱਜਕਲ ਆਪਣੀ ਆ ਰਹੀ ਫਿਲਮ ‘ਸਨਮ ਰੇ’ ‘ਚ ਰੁੱਝੀ ਹੋਈ ਹੈ, ਜਿਸ ‘ਚ ਉਨ੍ਹਾਂ ਨਾਲ ਪੁਲਕਿਤ ਸਮਰਾਟ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਫਿਲਮ ‘ਕਾਬਿਲ’ ਲਈ ਪਹਿਲਾਂ ਕਰੀਨਾ ਕਪੂਰ, ਪਰਿਨੀਤੀ ਚੋਪੜਾ ਅਤੇ ਫਿਰ ਅਨੁਸ਼ਕਾ ਸ਼ਰਮਾ ਦਾ ਨਾਂ ਵੀ ਸਾਹਮਣੇ ਆ ਚੁੱਕਿਆ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ, ਜਿਸ ਨੂੰ ਤਿੰਨ ਮਹੀਨਿਆਂ ‘ਚ ਖਤਮ ਕਰ ਦਿੱਤਾ ਜਾਵੇਗਾ। ਇਕ ਹੋਰ ਖ਼ਬਰ ਅਨੁਸਾਰ ਇਸ ਫਿਲਮ ‘ਚ ਸੰਨੀ ਲਿਓਨ ਆਈਟਮ ਨੰਬਰ ਕਰਦੀ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਫਿਲਮ ‘ਸ਼ੂਟਆਊਟ ਐਟ ਵਡਾਲਾ’ ‘ਚ ਸੰਨੀ ਦੇ ਆਈਟਮ ਨੰਬਰ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਜ਼ਿਕਰਯੋਗ ਹੈ ਕਿ ਰਿਤਿਕ ਹੁਣੇ ਆਸ਼ੂਤੋਸ਼ ਗੋਵਾਰਿਕਰ ਨਿਰਦੇਸ਼ਤ ਫਿਲਮ ‘ਮੋਹਨਜੋਦਾਰੋ’ ਦੇ ਰਿਲੀਜ਼ ਦੀ ਉਡੀਕ ਕਰ ਰਹੇ ਹਨ, ਜਿਸ ‘ਚ ਉਹ ਅਦਾਕਾਰਾ ਪੂਜਾ ਹੇਗੜੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।

LEAVE A REPLY