flimy duniyaਅਦਾਕਾਰਾ ਸੰਨੀ ਲਿਓਨੀ ਦਾ ਇਕ ਇੰਟਰਵਿਊ ਹਾਲ ਹੀ ‘ਚ ਕਾਫੀ ਚਰਚਾ ‘ਚ ਰਿਹਾ ਹੈ। ਇਸ ਇੰਟਰਵਿਊ ‘ਚ ਸੰਨੀ ਲਿਓਨ ਤੋਂ ਜਦੋਂ ਉਸ ਦੇ ਬੀਤੇ ਸਮੇਂ ਬਾਰੇ ਸਵਾਲ ਪੁੱਛਿਆ ਗਿਆ ਤਾਂ ਸੰਨੀ ਨੇ ਇਸ ਬਾਰੇ ਬੜੇ ਹੀ ਸਮਝ ਨਾਲ ਜਵਾਬ ਦਿੱਤਾ। ਇਸੇ ਇੰਟਰਵਿਊ ‘ਚ ਪੱਤਰਕਾਰ ਨੇ ਸੰਨੀ ਤੋਂ ਆਮਿਰ ਖਾਨ ਨਾਲ ਕੰਮ ਕਰਨ ਨੂੰ ਲੈ ਕੇ ਵੀ ਸਵਾਲ ਪੁੱਛਿਆ ਸੀ। ਹੁਣ ਜੋ ਖ਼ਬਰ ਆਈ ਹੈ ਉਹ ਹੋਰ ਵੀ ਰੋਮਾਂਚਕ ਹੈ। ਅੰਗਰੇਜ਼ੀ ਅਖਬਾਰ ਅਨੁਸਾਰ ਆਮਿਰ ਖਾਨ ਨੇ ਸੰਨੀ ਲਿਓਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਲੰਚ ਵੀ ਕੀਤਾ।
ਜਿਸ ਦੇ ਜਵਾਬ ‘ਚ ਸੰਨੀ ਨੇ ਕਿਹਾ ਸੀ ਕਿ ਉਹ ਜ਼ਰੂਰ ਆਮਿਰ ਨਾਲ ਕੰਮ ਕਰਨਾ ਚਾਹੁੰਦੀ ਹੈ। ਪਰ ਸ਼ਾਇਦ ਆਮਿਰ ਉਨ੍ਹਾਂ ਨਾਲ ਕੰਮ ਨਾ ਕਰੇ। ਇਸ ਦੇ ਬਾਅਦ ਅਦਾਕਾਰ ਆਮਿਰ ਖਾਨ ਨੇ ਟਵੀਟ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਸੰਨੀ ਨਾਲ ਕੰਮ ਕਰਨ ਤੋਂ ਗੁਰੇਜ਼ ਨਹੀਂ ਹੈ। ਆਮਿਰ ਨੇ ਸੰਨੀ ਲਿਓਨ ਦਾ ਇੰਟਰਵਿਊ ਕਰਨ ਵਾਲੇ ਪੱਤਰਕਾਰ ਦੀ ਵੀ ਆਲੋਚਨਾ ਵੀ ਕੀਤੀ ਸੀ।
ਦਰਅਸਲ, ਆਮਿਕ ਖਾਨ ਆਪਣੀ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਦਿੱਲੀ ‘ਚ ਰਹਿ ਰਹੇ ਸਨ। ਉੱਥੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਸੰਨੀ ਅਤੇ ਉਨ੍ਹਾਂ ਦੇ ਪਤੀ ਡੇਨੀਅਲ ਵੀਬਰ ਵੀ ਮੌਜੂਦ ਸਨ ਤਾਂ ਆਮਿਰ ਨੇ ਦੋਹਾਂ ਨੂੰ ਲੰਚ ਲਈ ਬੁਲਾਇਆ। ਇਸ ਦੇ ਬਾਅਦ ਆਮਿਰ ਨੇ ਦੋਹਾਂ ਨਾਲ ਦੇਰ ਤੱਕ ਗੱਲਾਂ ਵੀ ਕੀਤੀਆਂ।

LEAVE A REPLY