1ਚੰਡੀਗੜ   : ਜੇ ਆਪ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਪ੍ਰਤੀ ਆਪਣਾ ਏਜੰਡਾ ਨਹੀਂ ਬਦਲਦੀ ਹੈ, ਤਾਂ ਪੰਜਾਬ ਕਾਂਗਰਸ ਅਰਵਿੰਦ ਕੇਜਰੀਵਾਲ ਨੂੰ ਸੂਬੇ ਦਾ ਦੌਰਾ ਨਹੀਂ ਕਰਨ ਦੇਵੇਗੀ। ਆਪ ਦੇ ਹਾਲੇ ਦੇ ਏਜੰਡੇ ‘ਤੇ ਤੇਜ਼ੀ ਨਾਲ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਲੁਧਿਆਣਾ ਤੋਂ ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿਹਾ ਕਿ ਕੇਜਰੀਵਾਲ ਨੂੰ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਅੱਗ ਨਾਲ ਨਹੀਂ ਖੇਡਣਾ ਚਾਹੀਦਾ ਹੈ। ਆਪ ਵੱਲੋਂ ਬਹੁਤ ਹੀ ਖਤਰਨਾਕ ਤਰੀਕੇ ਦੀ ਸਿਆਸਤ ਕੀਤੀ ਜਾ ਰਹੀ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਸੂਬਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਪੰਜਾਬ ਪਹਿਲਾਂ ਹੀ ਬਹੁਤ ਵੱਡਾ ਹਰਜਾਨਾ ਭੁਗਤ ਚੁੱਕਾ ਹੈ। ਕੇਜਰੀਵਾਲ ਨੂੰ ਇਸ ਤਰਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਨਾਂ ਨੂੰ ਇਸ ਵਾਸਤੇ ਵੱਡੀ ਕੀਮਤ ਚੁਕਾਉਣੀ ਪਵੇਗੀ। ਜੇ ਆਪ ਖੁਦ ਨੂੰ ਦੇਸ਼ ਵਿਰੋਧੀ ਏਜੰਡੇ ਤੋਂ ਨਹੀਂ ਹਟਾਏਗੀ, ਤਾਂ ਪੰਜਾਬ ਕਾਂਗਰਸ ਕੇਜਰੀਵਾਲ ਨੂੰ ਪੰਜਾਬ ‘ਚ ਵੜਨ ਨਹੀਂ ਦੇਵੇਗੀ। ਮੈਂ ਉਨਾਂ ਨੂੰ ਰੋਕਣ ਲਈ ਅੱਤਵਾਦ ਪ੍ਰਭਾਵਿਤ ਲੋਕਾਂ ਦੇ 35000 ਪਰਿਵਾਰਾਂ ਨਾਲ ਪ੍ਰਦਰਸ਼ਨ ਦੀ ਅਗਵਾਈ ਕਰਾਂਗਾ। ਉਨਾਂ ਦੇ ਕਾਫਿਲੇ ਨੂੰ ਰਾਜਪੁਰਾ ਜਾਂ ਸ਼ੰਭੂ ਤੋਂ ਪੰਜਾਬ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਬਿੱਟੂ ਨੇ ਅੱਗੇ ਕਿਹਾ ਕਿ ਆਪ ਦੀ ਫੰਡਾਂ ‘ਚ ਕਈ ਗੁਣਾਂ ਵਾਧਾ ਬਹੁਤ ਸਾਰੇ ਗੰਭੀਰ ਸ਼ੱਕ ਪੈਦਾ ਕਰਦਾ ਹੈ। ਜਿਸ ਤਰੀਕੇ ਨਾਲ ਪਾਰਟੀ ਨੂੰ ਫੰਡ ਦਿੱਤੇ ਜਾ ਰਹੇ ਹਨ, ਸਪੱਸ਼ਟ ਤੌਰ ‘ਤੇ ਇਸ ‘ਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲਿਅਤ ਹੈ, ਜਿਹੜੇ ਵਿਦੇਸ਼ ‘ਚ ਬੈਠ ਕੇ ਇਨ•ਾਂ ਨੂੰ ਵੱਡੇ ਪੱਧਰ ‘ਤੇ ਸਪਾਂਸਰ ਕਰ ਰਹੇ ਹਨ। ਕੇਜਰੀਵਾਲ ਨੂੰ ਫੰਡਾਂ ਦੇ ਸਾਧਨਾਂ ‘ਤੇ ਵੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।

LEAVE A REPLY