sports-news-300x150ਸਿਡਨਂ: ਕ੍ਰਿਕਟ ਆਸਟਰੇਲੀਆ ਨੇ ਟੀ-20 ਵਿਸ਼ਵ ਕੱਪ ਲਈ ਐਰੋਨ ਫਿੰਚ ਦੀ ਜਗ੍ਹਾ ਸਟੀਵ ਸਮਿਥ ਨੂੰ ਆਸਟਰੇਲੀਆਈ ਟੀਮ ਦਾ ਕਪਤਾਨ ਬਣਾਉਣ ਦਾ ਫੈਸਲਾ ਕੀਤਾ ਹੈ। ਹਾਲ ਹੀ ‘ਚ ਟੀ-20 ਸੀਰੀਜ਼ ‘ਚ ਭਾਰਤ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਚੋਣਕਰਤਾਵਾਂ ਨੇ ਫਿੰਚ ਨੂੰ ਕਪਤਾਨੀ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ।
ਫਿੰਚ ਨੂੰ ਭਾਰਤ ਖਿਲਾਫ ਹੋਈ ਸੀਰੀਜ਼ ਦੌਰਾਨ ਹੈਮਸਟ੍ਰਿੰਗ ‘ਚ ਖਿਚਾਵ ਆ ਗਿਆ ਸੀ, ਜਿਸ ਤੋਂ ਬਾਅਦ ਸ਼ੇਨ ਵਾਟਸਨ ਨੇ ਟੀਮ ਦੀ ਅਗਵਾਈ ਕੀਤੀ ਸੀ। ਫਿੰਚ ਨੂੰ ਸਤੰਬਰ 2014 ‘ਚ ਆਸਟਰੇਲੀਆਈ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਸੀ ਪਰ ਉਸ ਤੋਂ ਬਾਅਦ ਉਹ ਮਾਤਰ 6 ਮੈਚਾਂ ‘ਚ ਹੀ ਟੀਮ ਦੀ ਅਗਵਾਈ ਕਰ ਸਕੇ ਹਨ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਕੰਗਾਰੂ ਟੀਮ ਨੇ ਟੀ-20 ਮੈਚ ਬਹੁਤ ਘੱਟ ਖੇਡੇ ਹਨ।
ਟੀ-20 ‘ਚ ਮਿਲ ਰਹੀ ਲਗਾਤਾਰ ਅਸਫਲਤਾ ਤੋਂ ਬਾਅਦ ਸ਼ੇਨ ਵਾਟਸਨ ਨੇ ਕਿਹਾ ਸੀ ਕਿ ਨਿਰੰਤਰਤਾ ਦੀ ਕਮੀ ਦੇ ਚੱਲਦਿਆਂ ਕੰਗਾਰੂ ਟੀਮ ਕ੍ਰਿਕਟ ਦੇ ਇਸ ਫਾਰਮੈੱਟ ‘ਚ ਕੁਝ ਖਾਸ ਅਸਰ ਨਹੀਂ ਦਿਖਾ ਸਕੀ ਅਤੇ ਲਗਾਤਾਰ ਮਿਲ ਰਹੀ ਅਸਫਲਤਾ ਕਰਕੇ ਚੋਣਕਰਤਾਵਾਂ ਨੇ ਸਮਿਥ ਨੂੰ ਟੀ-20 ਟੀਮ ਦਾ ਕਪਤਾਨ ਬਣਾਉਣ ਦਾ ਮਨ ਬਣਾਇਆ ਹੈ।

LEAVE A REPLY