2ਬਾਲੀਵੁੱਡ ਅਦਾਕਾਰ ਅਲੀ ਜ਼ਫਰ ਫਿਲਮ ‘ਤੇਰੇ ਬਿਨ ਲਾਦੇਨ-2’ ਵਿਚ  ਆਈਟਮ ਨੰਬਰ ਕਰਦੇ ਨਜ਼ਰ ਆਉਣਗੇ। ਅਲੀ ਜ਼ਫਰ ਨੇ ਸਾਲ 2010 ‘ਚ ਆਈ ਫਿਲਮ ‘ਤੇਰੇ ਬਿਨ ਲਾਦੇਨ’ ਨਾਲ ਬਾਲੀਵੁੱਡ ‘ਚ ਕਰੀਅਰ ਸ਼ੁਰੂ ਕੀਤਾ ਸੀ। ਅਲੀ ਜ਼ਫਰ ਹੁਣ ਬਿਨ ਲਾਦੇਨ ਦੇ ਸੀਕੁਏਲ ‘ਚ ਸਪੈਸ਼ਲ ਅਪੀਅਰੈਂਸ ‘ਚ ਨਜ਼ਰ ਆਉਣਗੇ।
ਫਿਲਮ ‘ਚ ਉਹ ‘ਸਿਕਸ ਪੈਕ’ ਟਾਈਟਲ ਹੇਠ ਆਈਟਮ ਗੀਤ ਕਰ ਰਹੇ ਹਨ। ਅਲੀ ਜ਼ਫਰ ਨੇ ਕਿਹਾ, ”ਮੈਂ ਕਦੇ ਵੀ ਖੁਦ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਹ ਗੀਤ ਪੂਰੀ ਤਰ੍ਹਾਂ ਮਸਤੀ ਭਰਿਆ ਹੈ ਅਤੇ ਮੈਂ ਇਸ ਦਾ ਹਿੱਸਾ ਬਣਨ ਲਈ ਕਾਫੀ ਉਤਸ਼ਾਹਿਤ ਸੀ। ਲੋਕਾਂ ਨੂੰ ਮਜ਼ੇਦਾਰ ਲੱਗ ਰਿਹਾ ਹੈ, ਇਹ ਚੰਗੀ ਗੱਲ ਹੈ। ਇਸ ਨੂੰ ਬਣਾਉਣ ਦਾ ਮਕਸਦ ਵੀ ਇਹੀ ਸੀ।” ਦੱਸਿਆ ਜਾਂਦਾ ਹੈ ਕਿ ‘ਤੇਰੇ ਬਿਨ ਲਾਦੇਨ-2’ ਵਿਚ ਅਦਾਕਾਰ ਮਨੀਸ਼ ਪਾਲ ਇਕ ਨਿਰਦੇਸ਼ਕ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਨਕਲੀ ਓਸਾਮਾ ਬਿਨ ਲਾਦੇਨ ਨੂੰ ਲੈ ਕੇ ਇਕ ਫਿਲਮ ਬਣਾਉਂਦਾ ਨਜ਼ਰ ਆਏਗਾ। ਫਿਲਮ ਦਾ ਟ੍ਰੇਲਰ ਹੁਣੇ ਜਿਹੇ ਰਿਲੀਜ਼ ਹੋਇਆ ਹੈ, ਜਿਸ ਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

LEAVE A REPLY