imagesਸਮੱਗਰੀ – 2 ਕੱਪ- ਮਟਨ
5 ਛੋਟੇ ਚਮਚ- ਅਦਰਕ, ਲਸਣ ਦਾ ਪੇਸਟ
2 ਕੱਪ- ਪਿਆਜ਼ ਕੱਟੇ ਹੋਏ ਅਤੇ ਭੁੰਨੇ ਹੋਏ
2 ਛੋਟੇ ਚਮਚ- ਜਾਵਿਤਰੀ
2 – ਤੇਜ਼ ਪੱਤੇ
2- ਵੱਡੀ ਇਲਾਇਚੀ
3- ਛੋਟੀ ਇਲਾਇਚੀ
1 ਚਮਚ- ਗਰਮ ਮਸਾਲਾ
1 ਚਮਚ- ਜ਼ੀਰਾ ਪਾਊਡਰ
1 ਵੱਡਾ ਚਮਚ- ਧਨੀਆਂ ਪਾਊਡਰ
1 ਛੋਟਾ ਚਮਚ- ਹਲਦੀ ਪਾਊਡਰ
1 ਚਮਚ- ਲਾਲ ਮਿਰਚ ਪਾਊਡਰ
1 ਵੱਡਾ ਚਮਚ – ਘਿਓ
1 ਕੱਪ -ਮਟਨ ਸਟਾਕ
1 ਕੱਪ- ਫੈਂਟਿਆ ਹੋਇਆ ਦਹੀਂ
1 ਚਮਚ ਵੇਸਣ
ਸੁਆਦ ਅਨੁਸਾਰ ਲੂਣ
ਬਣਾਉਣ ਵਿਧੀ
1 ਬੇਸਣ ‘ਚ ਪਾਣੀ ਮਿਲਾ ਕੇ ਘੋਲ ਤਿਆਰ ਕਰੋ ਅਤੇ ਮਟਨ ਨੂੰ ਭਾਰੇ ਭਾਂਡੇ ‘ਚ ਉਬਲਣ ਲਈ ਰੱਖ ਦਿਓ।
2 ਹੁਣ ਗੈਸ ‘ਤੇ ਪੈਨ ਰੱਖ ਕੇ ਉਸ ‘ਚ ਤੇਲ ਗਰਮ ਕਰੋ ਅਤੇ ਉਸ ‘ਚ ਤੇਜ਼ ਪੱਤਾ, ਜਾਵਿਤਰੀ, ਲੌਂਗ, ਛੋਟੀ-ਵੱਡੀ ਇਲਾਇਚੀ ਦਾ ਤੁੜਕਾ ਲਗਾਓ।
3 ਇਸ ਤੋਂ ਬਾਅਦ ਅਦਰਕ, ਲਸਣ ਦਾ ਪੇਸਤ ਅਤੇ ਕੱਟੇ ਪਿਆਜ਼ ਪਾਓ।
4 ਹੁਣ ਇਸ ‘ਚ ਸਾਰੇ ਸੁੱਕੇ ਮਸਾਲੇ ਪਾਓ ਅਤੇ ਚੰਗੀ ਤਰ੍ਹਾਂ ਨਾਲ ਪਕਾਓ।
5 ਉਬਲਿਆ ਹੋਇਆ ਮਟਨ ਅਤੇ ਉਸ ਦਾ ਸਟੋਕ ਪਾ ਕੇ ਘੱਟ ਸੇਕ ‘ਤੇ ਨਰਮ ਹੋਣ ਤਕ ਬਣਾਓ।
6 ਹੁਣ ਦਹੀਂ ਅਤੇ ਵੇਸਣ ਦੇ ਘੋਲ ਪਾ ਕੇ ਗੈਸ ਬੰਦ ਕਰ ਦਿਓ।
7 ਤਿਆਰ ਹੈ ਨੱਲੀ ਨਿਹਾਰੀ ਨੂੰ ਹਰੇ ਧਨੀਏ ਨਾਲ ਸਜਾ ਕੇ ਪਰੋਸੋ।

LEAVE A REPLY