virat-kohli1ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਭਾਰਤੀ ਟੀਮ ਦੇ ਸਟਾਰ ਖਿਡਾਰੀਆਂ ‘ਚੋਂ ਇਕ ਹੈ। ਮੈਦਾਨ ਅੰਦਰ ਇਸ ਖਿਡਾਰੀ ਦਾ ਹੌਂਸਲਾ ਤੇ ਜਨੂੰਨ ਦੇਖਣ ਵਾਲਾ ਹੁੰਦਾ ਹੈ। ਵਿਰਾਟ ਕੋਹਲੀ ਨੇ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਜਿਤਾਉਣ ਤੋਂ ਬਾਅਦ ਭਾਰਤੀ ਟੈਸਟ ਟੀਮ ਨੂੰ ਰੈਂਕਿੰਗ ‘ਚ ਨੰਬਰ 1 ਵੀ ਦਿਵਾਇਆ। ਵਿਰਾਟ ਕੋਹਲੀ ਦਾ ਕ੍ਰਿਕਟ ਪ੍ਰਤੀ ਜਜ਼ਬਾ ਵਿਸ਼ਵ ਕੱਪ ਅੰਡਰ-19 ਤੋਂ ਪਹਿਲਾਂ ਹੀ ਸਾਹਮਣੇ ਆ ਗਿਆ ਸੀ ਜਦੋਂ 2006 ‘ਚ ਰਣਜੀ ਟਰਾਫੀ ਮੈਚ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਦੀ ਖਬਰ ਆਈ ਸੀ ਅਤੇ ਸਾਰਿਆਂ ਨੂੰ ਹੈਰਾਨ ਕਰਦਿਆਂ ਕੋਹਲੀ ਨੇ ਇਸ ਮੈਚ ‘ਚ ਖੇਡਦੇ ਹੋਏ ਆਪਣੇ ਰਣਜੀ ਡੈਬਿਊ ‘ਚ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਕੋਹਲੀ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਨ੍ਹਾਂ ਆਪਣੀ ਜ਼ਿੰਦਗੀ ‘ਚ ਬਹੁਤ ਕੁਝ ਦੇਖਿਆ ਹੈ। ਛੋਟੀ ਉਮਰ ‘ਚ ਜਦੋਂ ਪਿਤਾ ਦਾ ਦਿਹਾਂਤ ਹੋਇਆ ਤਾਂ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸੀ ਅਤੇ ਬਿਜਨੈੱਸ ਵੀ ਚੰਗੀ ਤਰ੍ਹਾਂ ਨਹੀਂ ਸੀ ਚੱਲ ਰਿਹਾ। ਕੋਹਲੀ ਨੇ ਕਿਹਾ ਕਿ ਇਹ ਸਮਾਂ ਉਸ ਦੇ ਲਈ ਅਤੇ ਉਸ ਦੇ ਪਰਿਵਾਰ ਲਈ ਬਹੁਤ ਮੁਸ਼ਕਲ ਸੀ ਪਰ ਵਿਰਾਟ ਕੋਹਲੀ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਹੋਏ ਆਪਣੇ ਪਰਿਵਾਰ ਨੂੰ ਸੰਭਾਲਿਆ ਤੇ ਆਪਣੇ ਸਵਰਗਵਾਸੀ ਪਿਤਾ ਦਾ ਨਾਂ ਵੀ ਰੋਸ਼ਨ ਕੀਤਾ।
ਤੁਹਾਨੂੰ ਦੱਸ ਦਈਏ ਕਿ ਵਿਰਾਟ ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੌਰਾਨ 41 ਟੈਸਟ ਪਾਰੀਆਂ ‘ਚ 44.02 ਦੀ ਔਸਤ ਨਾਲ ਦੌੜਾਂ ਬਣਾਈਆਂ, ਜਿਨ੍ਹਾਂ ‘ਚ 11 ਸੈਂਕੜੇ ਅਤੇ 12 ਅਰਧ ਸੈਂਕੜੇ ਸ਼ਾਮਲ ਹਨ। ਵਨ ਡੇਅ ਮੈਚਾਂ ‘ਚ ਵਿਰਾਟ ਨੇ 171 ਮੈਚ ਖੇਡਦੇ ਹੋਏ 51.51 ਦੀ ਔਸਤ ਨਾਲ 7212 ਦੌੜਾਂ ਬਣਾਈਆਂ, ਜਿਸ ‘ਚ 25 ਸੈਂਕੜੇ ਅਤੇ 36 ਅਰਧ ਸੈਂਕੜੇ ਸ਼ਾਮਲ ਹਨ।
ਇਸ ਤੋਂ ਇਲਾਵਾ ਕੋਹਲੀ ਨੇ 33 ਟੀ-20 ਮੈਚ ਖੇਡਦੇ ਹੋਏ 50.62 ਦੀ ਔਸਤ ਨਾਲ 1215 ਦੌੜਾਂ ਬਣਾਈਆਂ, ਜਿਸ ‘ਚ 12 ਅਰਧ ਸੈਂਕੜੇ ਸ਼ਾਮਲ ਹਨ।
ਸਚਿਨ ਤੇ ਧੋਨਂ ਤੋਂ ਬਾਅਦ ਕੋਹਲੀ ਅਜਿਹੇ ਤੀਜੇ ਭਾਰਤੀ ਖਿਡਾਰੀ ਹਨ, ਜਿਨ੍ਹਾਂ ਆਈ. ਸੀ. ਸੀ. ਦੀ ਵਨ ਡੇਅ ਰੈਂਕਿੰਗ ‘ਚ ਨੰਬਰ 1 ਦਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਰਾਟ ਕੋਹਲੀ ਭਾਰਤ ਵਲੋਂ ਸਭ ਤੋਂ ਤੇਜ਼ 1000, 3000, 4000, 5000 ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਹਨ।

LEAVE A REPLY