3ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿਆਚਨ ਵਿਚ ਮੌਸਮ ਦੀਆਂ ਵਿਪਰੀਤ ਅਤੇ ਕਠਿਨ ਹਾਲਤਾਂ ਨਾਲ ਸੰਘਰਸ਼ ਕਰਨ ਲਈ ਵਿਖਾਏ ਹੌਸਲੇ ਵਾਸਤੇ ਸ਼ਹੀਦ ਹਨੁਮਨਥਾਪਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਆਪਣੇ ਸ਼ੋਕ ਸੰਦੇਸ਼ ਵਿਚ ਸ. ਬਾਦਲ ਨੇ ਕਿਹਾ ਕਿ ਲਾਂਸ ਨਾਇਕ ਹਨੁਮਨਥਾਪਾ ਅਤੇ ਉਸ ਦੇ ਸਾਥੀ ਫੌਜੀਆਂ ਨੇ ਮੌਸਮ ਦੀਆਂ ਸਖ਼ਤ ਹਾਲਤਾਂ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ।
ਸ. ਬਾਦਲ ਨੇ ਕਿਹਾ ਕਿ ਸਮੁੱਚਾ ਦੇਸ਼ ਇਨਾਂ ਬਹਾਦਰ ਦੇਸ਼ ਭਗਤ ਫੌਜੀਆਂ ਦੇ ਪਰਿਵਾਰਾਂ ਨਾਲ ਪੂਰੀ ਤਰਾਂ ਖੜਾ ਹੈ ਜਿਨ•ਾਂ ਨੇ ਦੇਸ਼ ਦੀ ਰੱਖਿਆ ਲਈ ਚੌਕਸੀ ਵਰਤਦੇ ਹੋਏ ਆਪਣਾ ਮਹਾਨ ਬਲਿਦਾਨ ਦਿੱਤਾ ਹੈ।

LEAVE A REPLY