flimy duniyaਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਮਹੇਸ਼ ਭੱਟ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਵਿੱਦਿਆ ਬਾਲਨ ਨੂੰ ਲੈ ਕੇ ਇਕ ਫਿਲਮ ਬਣਾਉਣ ਵਾਲੇ ਹਨ। ਬਾਲੀਵੁੱਡ ‘ਚ ਚਰਚਾ ਹੈ ਕਿ ਮਹੇਸ਼ ਨੂੰ ਸ਼੍ਰੀਜਿਤ ਮੁਖਰਜੀ ਦੀ ਬੰਗਾਲੀ ਫਿਲਮ ‘ਰਾਜਕਾਹਿਨੀ’ ਬੇਹੱਦ ਪਸੰਦ ਆਈ ਹੈ ਅਤੇ ਉਹ ਇਸ ਦਾ ਹਿੰਦੀ ਰੀਮੇਕ ਬਣਾਉਣ ਵਾਲੇ ਹਨ। ਇਸ ‘ਚ ਮੁਖ ਕਿਰਦਾਰ ਇਕ ਕੋਠੇ (ਵੇਸਵਾ ਘਰ) ਦੀ ਮਾਲਕਣ ਦਾ ਹੈ, ਜਿਸ ਦਾ ਨਾਂ ਬੇਗਮ ਜਾਨ ਹੈ। ਹਿੰਦੀ ਫਿਲਮ ਦਾ ਨਾਂ ਵੀ ਇਹੀ ਰੱਖਿਆ ਗਿਆ ਹੈ। ਮੂਲ ਫਿਲਮ ‘ਚ ਮੁਖ ਕਿਰਦਾਰ ਰਿਤੁਪਰਣਾ ਸੇਨਗੁਪਤਾ ਨੇ ਨਿਭਾਇਆ ਸੀ। ਚਰਚਾ ਹੈ ਕਿ ਇਸ ਦੇ ਹਿੰਦੀ ਰੀਮੇਕ ‘ਚ ਇਹ ਰੋਲ ਵਿੱਦਿਆ ਬਾਲਨ ਨਿਭਾਏਗੀ। ਫਿਲਹਾਲ ਕਈ ਹੋਰ ਅਭਿਨੇਤਰੀਆਂ ਦੀ ਕਾਸਟਿੰਗ ਹੋਣੀ ਅਜੇ ਬਾਕੀ ਹੈ। ਫਿਲਮ ਦੀ ਕਹਾਣੀ 1947 ‘ਚ ਭਾਰਤ-ਪਾਕਿ ਵੰਡ ਤੋਂ ਬਾਅਦ ਦੇ ਬੰਗਾਲ ਦੀ ਹੈ। ਇਕ ਕੋਠਾ ਹੈ, ਜਿਸ ‘ਚ 11 ਔਰਤਾਂ ਰਹਿੰਦੀਆਂ ਹਨ। ਜਦੋਂ ਨਵੀਂ ਹੱਦਬੰਦੀ ਹੁੰਦੀ ਹੈ ਤਾਂ ਅੱਧਾ ਕੋਠਾ ਭਾਰਤ ‘ਚ ਪੈਂਦਾ ਹੈ ਤੇ ਅੱਧਾ ਪਾਕਿਸਤਾਨ ‘ਚ।

LEAVE A REPLY