thudi-sahat-300x150ਛਾਤੀ ਦੇ ਕੈਂਸਰ ਦੇ ਮਾਮਲੇ ਹੁਣ ਮਰਦਾਂ ‘ਚ ਵੀ ਦੇਖਣ ਨੂੰ ਮਿਲ ਰਹੇ ਹਨ। ਹਾਲਾਂਕਿ ਅੰਕੜਾ ਸਿਰਫ਼ 1 ਪ੍ਰਤੀਸ਼ਤ ਦਾ ਹੈ ਪਰ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਮਾਮਲੇ ਵੱਧ ਰਹੇ ਹਨ ਅਤੇ ਇਹ ਕੈਂਸਰ ਦਾ ਸਭ ਤੋਂ ਆਕਰਮਕ ਰੂਪ ਹੈ। ਆਨਕੋਸਰਜਨ ਡਾ. ਹਰੀਸ਼ ਮਹਿਤਾ ਕਹਿੰਦੇ ਹਨ ਕਿ ਮਰਦਾਂ ‘ਚ ਹੁਣ ਛਾਤੀ ਦੇ ਕੈਂਸਰ ਦੇ ਮਾਮਲੇ ਹੁਣ ਨਜ਼ਰ ਆਉਣ ਲੱਗੇ ਹਨ। ਹਾਲਾਂਕਿ ਇਹ ਮਾਮਲੇ ਬਹੁਤ ਘੱਟ ਹਨ। ਕਿਉਂਕਿ ਛਾਤੀ ਕੈਂਸਰ ਛਾਤੀ ਨਾਲ ਲਿੰਕ ਹੁੰਦਾ ਹੈ। ਇਸ ਲਈ ਇਹ ਕੈਂਸਰ ਛਾਤੀ ਦੇ ਮੁਕਾਬਲੇ ਜ਼ਿਆਦਾ ਆਕਰਮਕ ਹੈ। ਡਾ. ਮੱਤਾ ਦੱਸਦੇ ਹਨ ਕਿ ਰਾਹਤ ਦੇਣ ਵਾਲੀ ਗੱਲ ਇਹ ਹੈ ਕਿ ਮਰਦਾਂ ‘ਚ ਇਹ ਕੈਂਸਰ ਪਛਾਣਨਾ ਔਰਤਾਂ ਦੇ ਮੁਕਾਬਲੇ ਸਰਲ ਹੁੰਦਾ ਹੈ। ਉਹ ਦੱਸਦੇ ਹਨ ਕਿ ਕੈਂਸਰ ਦੇ ਲੱਛਣ ਆਸਾਨੀ ਨਾਲ ਨਜ਼ਰ ਆ ਜਾਂਦੇ ਹਨ। ਕਿਉਂਕਿ ਮਰਦਾਂ ਦੀ ਛਾਤੀ ‘ਚ ਟਿਸ਼ੂ ਔਰਤਾਂ ਦੀ ਛਾਤੀ ਦੇ ਹਿੱਸੇ ਤੋਂ ਛੋਟੇ ਹੁੰਦੇ ਹਨ।
ਓਰਲ ਕੈਂਸਰ – ਡਾ ਮਹਿਤਾ ਨੇ ਦੱਸਿਆ ਕਿ ਜ਼ਿਆਦਾ ਮਾਤਰਾ ‘ਚ ਸ਼ਰਾਬ, ਤੰਬਾਕੂ ਲੈਣ ਨਾਲ ਕੈਂਸਰ ਦੀ 10 ਗੁਣਾ ਜ਼ਿਆਦਾ ਸਦਭਾਵਨਾ ਵੱਧ ਜਾਂਦੀ ਹੈ।
ਡਾ ਅਮਿਤ ਧੀਮਨ ਦੱਸਦੇ ਹਨ ਕਿ ਦੁਨੀਆਂ ‘ਚ ਸਭ ਤੋਂ ਜ਼ਿਆਦਾ ਓਰਲ ਕੈਂਸਰ ਦੇ ਮਾਮਲੇ ਭਾਰਤ ‘ਚ ਪਾਏ ਜਾਂਦੇ ਹਨ। ਭਾਰਤ ‘ਚ ਹਰ ਸਾਲ 75,000 ਤੋਂ 80,000 ਓਰਲ ਕੈਂਸਰ ਦੇ ਮਾਮਲੇ ਹਰ ਸਾਲ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਹੈ ਕਿ 20 ਤੋਂ 30 ਪ੍ਰਤੀਸ਼ਤ ਕੈਂਸਰ ਖਰਾਬ ਖਾਣ-ਪੀਣ ਦੇ ਕਰਕੇ ਪੈਦਾ ਹੁੰਦਾ ਹੈ।
‘2020 ਤੱਕ ਸਭ ਤੋਂ ਜਾਨਲੇਵਾ’ – ਮਰਦਾਂ ‘ਚ ਓਰਲ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਲੰਗ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਜਦੋਂ ਕਿ ਔਰਤਾਂ ‘ਚ ਛਾਤੀ ਕੈਂਸਰ, ਅਤੇ ਸਰਵਾਈਕਲ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਡਾ ਸੇਖਨ ਦਾ ਕਹਿਣਾ ਹੈ ਕਿ ਸਮੇਂ ‘ਤੇ ਕੈਂਸਰ ਦੀ ਜਾਂਚ ਅਤੇ ਇਲਾਜ ਹੀ ਕੈਂਸਰ ਨਾਲ ਲੜਨ ਦਾ ਬੇਹਤਰ ਉਪਾਅ ਹੈ। ਉਹ ਦੱਸਦੇ ਹਨ ਕਿ ਆਮ ਲੋਕ ਮੇਰੇ ਕੋਲ ਉਦੋਂ ਆਉਂਦੇ ਹਨ ਕਿ ਜਦੋਂ ਕੈਂਸਰ ਸਭ ਤੋਂ ਵੱਡੀ ਬਿਮਾਰੀ ਦੇ ਰੂਪ ‘ਚ ਜਾਣਿਆ ਜਾਵੇਗਾ।

LEAVE A REPLY