6ਵਾਸ਼ਿੰਗਟਨ — ਸੀ. ਆਈ. ਏ. ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰÎਾਂ ‘ਚ ਅਲ-ਕਾਇਦਾ ਫਿਰ ਤੋਂ ਆਪਣੇ ਪੈਰ ਪਸਾਰ ਸਕਦਾ ਹੈ ਜਦੋਂ ਕਿ ਇੱਥੇ ਮੌਜੂਦ ਕੁਝ ਅੱਤਵਾਦੀ ਸੰਗਠਨਾਂ ਲਈ ਇਸਲਾਮਿਕ ਸਟੇਟ ਇੱਕ ਵਿਰੋਧੀ ਦੇ ਰੂਪ ‘ਚ ਉਭਰ ਰਿਹਾ ਹੈ। ਇਸ ਹਫਤੇ ਦੀ ਸ਼ੁਰੂਆਤ ‘ਚ ਸੀ. ਆਈ. ਏ. ਦੇ ਨਿਰਦੇਸ਼ਕ ਜਾਨ ਬਰੇਨਨ ਨੇ ਖੁਫੀਆ ਮਾਮਲਿਆਂ ਦੀ ਸੈਨਟ ਦੀ ਸਿਲੈਕਟ ਕਮੇਟੀ ਦੇ ਮੈਂਬਰਾਂ ਨੂੰ ਕਿਹਾ, ”ਅਸੀ ਚਿੰਤਤ ਹਾਂ ਕਿ ਅਫਗਾਨਿਸਤਾਨ -ਪਾਕਿਸਤਾਨ ਸੀਮਾਂ ਖੇਤਰ ‘ਚ ਅਲਕਾਇਦਾ ਫਿਰ ਤੋਂ ਆਪਣੇ ਪੈਰ ਪਸਾਰ ਸਕਦਾ ਹੈ ਇਸ ਲਈ ਸਾਨੂੰ ਖੁਫੀਆ ਭੰਡਾਰ ਬਣਾਈ ਰੱਖਣ ਅਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਸਾਂਝੇਦਾਰÎਾਂ ਨਾਲ ਕੰਮ ਕਰਦੇ ਰਹਿਣ ਦੀ ਜਰੂਰਤ ਹੈ। ” ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਪੂਰਬੀ ਭਾਗਾਂ ‘ਚ ਅਲਕਾਇਦਾ ਦੇ ਕਰੀਬ 100 ਮੈਂਬਰ ਹਨ। ਇਥੇ ਅਲ – ਕਾਇਦਾ ਦੇ ਨੇਤਾਵਾਂ ਨੇ ਨੇ ਖੇਤਰ ‘ਚ ਤਾਲਿਬਾਨ ਸਮੇਤ ਕੁਝ ਹੋਰ ਅੱਤਵਾਦੀ ਸੰਗਠਨਾ ਨਾਲ ਹੱਥ ਮਿਲਾਇਆ ਹੈ। ਬ੍ਰੇਨਨ ਨੇ ਕਿਹਾ, ” ਇਸ ਲਈ ਉਨ੍ਹਾਂ ਨੇ ਅਫਗਾਨਿਸਤਾਨ ‘ਚ ਆਪਣਾ ਵਪਾਰ ਜ਼ਾਰੀ ਰੱਖਿਆ ਹੈ।” ਬ੍ਰੇਨਨ ਨੇ ਕਿਹਾ ਕਿ ਆਈ. ਐਸ. ਆਈ. ਐਲ. ਤਾਲਿਬਾਨ ਦੇ ਅੰਦਰ ਦੇ ਉੱਨ੍ਹਾਂ ਕੁਝ ਤੱਤਾਂ ਲਾਭ ਲੈਣ ‘ਚ ਸਮਰੱਥਾ ਹੈ ਜਿਸ ਦਾ ਸੰਗਠਨ ਤੋਂ ਮੋਹ ਭੰਗ ਹੋ ਗਿਆ ਹੈ। ਬ੍ਰੇਨਨ ਨੇ ਕਿਹਾ ਕਿ ਅਫਗਾਨ ਅਧਿਕਾਰੀ ਆਈ. ਐਸ. ਆਈ. ਐਲ. ਨੂੰ ਖਤਰੇ ਦੇ ਰੂਪ ‘ਚ ਦੇਖ ਰਹੇ ਹਨ। ਉਨ੍ਹਾਂ ਦੀ ਇੱਕ ਵਰਤਮਾਨ ਚਿੰਤਾ ਇਹ ਸੀ ਕਿ ਆਈ. ਐਸ. ਆਈ. ਐਲ. ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆ ‘ਚ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਉਸ ਨੂੰ ਉੱਥੇ ਮੌਜੂਦ ਕੁਝ ਅੱਤਵਾਦੀ ਸੰਗਠਨਾਂ ਦੀ ਵਿਰੋਧੀ ਰੁਪ ‘ਚ ਵੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ” ਅਫਗਾਨਿਸਤਾਨ ਅੰਦਰ ਆਈ. ਐਸ. ਆਈ. ਐਲ. ਦੇ ਸੈਕੜੇ ਮੈਂਬਰ ਮੌਜੂਦ ਹਨ। ਇੱਥੇ ਉੱਨ੍ਹਾਂ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂ ਕਿ ਇਥੋਂ ਦੇ ਕੁਝ ਹੋਰ ਅੱਤਵਾਦੀ ਸੰਗਠਨਾਂ ਦੇ ਖਿਲਾਫ ਹਨ।

LEAVE A REPLY