3ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਹਨਾਂ ਖਿਲਾਫ ਜਰਨੈਲ ਸਿੰਘ ਭਿੰਡਰਾਵਾਲੇ ਦੇ ਨਾਲ ਆਪਣੇ (ਕੇਜਰੀਵਾਲ) ਦੇ ਪੋਸਟਰ ਲਗਾਉਣ ਸਬੰਧੀ ਲਗਾਏ ਦੋਸ਼ਾਂ ਲਈ ਜ਼ੋਰਦਾਰ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਉਲਟਾ ਮੇਰੇ ‘ਤੇ ਦੋਸ਼ ਲਗਾਏ ਜਾਣ ‘ਤੇ ਉਹ ਹੈਰਾਨ ਨਹੀਂ ਹਨ, ਜੋ ਸੱਭ ਇਹਨਾਂ ਦੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ, ਲੇਕਿਨ ਇਸ ਤੋਂ ਸਾਬਤ ਜ਼ਰੂਰ ਹੋ ਗਿਆ ਹੈ ਕਿ ਕੇਜਰੀਵਾਲ ਪੱਕੇ ਝੂਠੇ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਪ ਵੱਲੋਂ ਦੋ ਕਿਸ਼ਤੀਆਂ ‘ਤੇ ਪੈਰ ਰੱਖਣ ਦੀ ਉਦਾਹਰਨ ਹੈ। ਪਹਿਲਾਂ ਆਪ ਨੇ ਪੋਸਟਰ ਵੰਡ ਕੇ ਲੋਕਾਂ ਨੂੰ ਭਿੰਡਰਾਵਾਲੇ ਦਾ ਜਨਮ ਦਿਨ ਮਨਾਉਣ ਲਈ ਕਿਹਾ, ਲੇਕਿਨ ਜਦੋਂ ਇਹ ਗੱਲ ਇਹਨਾਂ ‘ਤੇ ਉਲਟੀ ਪੈ ਗਈ, ਇਹ ਆਪਣੇ ਭਗੌੜੇ ਵਾਲੇ ਚਰਿੱਤਰ ‘ਤੇ ਉਤਰ ਆਏ ਹਨ।
ਕੈਪਟਨ ਅਮਰਿੰਦਰ ਨੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਇਕ ਮਾਮਲਾ ਦਰਜ ਕਰਵਾਏ ਅਤੇ ਮਾਮਲੇ ਦੀ ਜਾਂਚ ਕਰਵਾਏ ਤੇ ਜੇਕਰ ਆਪ ਅਜਿਹਾ ਨਹੀਂ ਕਰ ਸਕਦੀ, ਤਾਂ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਅਜਿਹਾ ਕਰੇਗੀ। ਅਸੀਂ ਇਹਨਾਂ ਨੂੰ ਗਰਮ ਪੱਖੀ ਏਜੰਡੇ ‘ਤੇ ਚੱਲਦਿਆਂ ਚਲਾਕੀ ਭਰੀ ਦੋਹਰੀ ਚਾਲ ਖੇਡਣ ਤੇ ਬਾਅਦ ‘ਚ ਇਸ ਤੋਂ ਮੁਕਰਨ ਦੀ ਇਜ਼ਾਜਤ ਨਹੀਂ ਦਿਆਂਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਜੇ ਉਹਨਾਂ ਦੀ ਪਾਰਟੀ ਸੱਚਮੁੱਚ ਇਹਨਾਂ ਪੋਸਟਰਾਂ ਪਿੱਛੇ ਨਹੀਂ ਹੈ, ਤਾਂ ਫਿਰ ਕਿਉਂ ਆਪ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸ਼ਿਕਾਇਤ ਦਰਜ ਕਰਵਾਉਣ ਤੋਂ ਪਿੱਛੇ ਹੱਟ ਗਏ। ਤੁਸੀਂ ਹਮੇਸ਼ਾ ਤੋਂ ਅਫਵਾਹਾਂ ‘ਤੇ ਟਿੱਕਣ ਦੀ ਕੋਸ਼ਿਸ਼ ਕੀਤੀ ਹੈ, ਇਸਦੇ ਤਹਿਤ ਪਹਿਲਾਂ ਤੁਸੀਂ ਅਫਵਾਹ ਫੈਲ•ਾਉਂਦੇ ਹੋ ਤੇ ਬਾਅਦ ‘ਚ ਪਿੱਛੇ ਹੱਟ ਜਾਂਦੇ ਹੋ। ਇਥੋਂ ਤੱਕ ਕਿ ਜਦੋਂ ਤੋਂ ਤੁਸੀਂ ਲੋਕਾਂ ਵਿਚਾਲੇ ਆਏ ਹੋ, ਅਸੀਂ ਤੁਹਾਡੇ ਮੂੰਹੋਂ ਕਦੇ ਵੀ ਸੱਚ ਨਹੀਂ ਸੁਣਿਆ।
ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਪ ਨੂੰ ਰੌਲਾ ਪਾਉਣ ਦੀ ਬਜਾਏ ਸਾਈਬਰ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਲੇਕਿਨ ਇਹ ਜਾਣਦੇ ਹਨ ਕਿ ਜੇ ਜਾਂਚ ਹੋਈ ਅਤੇ ਦੋਸ਼ੀਆਂ ਦਾ ਖੁਲਾਸਾ ਹੋਇਆ, ਤਾਂ ਸੂਈ ਆਖਿਰ ‘ਚ ਇਹਨਾਂ ‘ਤੇ ਹੀ ਆ ਕੇ ਟਿੱਕਣੀ ਹੈ।
ਇਹ ਦੁਹਰਾਉਂਦਿਆਂ ਕਿ ਆਪ ਵੱਲੋਂ ਪੰਜਾਬ ‘ਚ ਗਰਮ ਪੱਖੀ ਖਤਰਨਾਕ ਏਜੰਡੇ ਉਪਰ ਚੱਲਣਾ ਬਹੁਤ ਹੀ ਖਤਰਨਾਕ ਹੈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਹਾਲੇ ‘ਚ ਵੰਡੇ ਗਏ ਪੋਸਟਰ ਨੋਜ਼ਵਾਨਾਂ ਨੂੰ ਗੁੰਮਰਾਹ ਕਰਨ ਦੀ ਸੋਚ ਤਹਿਤ ਕੀਤੇ ਗਏ ਸਨ, ਜਿਹੜੇ ਅਸਲੀ ਹਾਲਾਤਾਂ ਤੋਂ ਜਾਣੂ ਹਨ।
ਉਹਨਾਂ ਨੇ ਕੇਜਰੀਵਾਲ ਨੂੰ ਪੰਜਾਬ ‘ਚ ਕਿਸੇ ਵੀ ਤਰ•ਾਂ ਦੇ ਗਰਮ ਪੱਖੀ ਤੇ ਵੰਡ ਪਾਊ ਕਾਰਡਾਂ ਨੂੰ ਖੇਡਣ ਖਿਲਾਫ ਚੇਤਾਵਨੀ ਦਿੱਤੀ ਕਿ ਉਨ•ਾਂ ਨੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਤੁਸੀਂ ਪੰਜਾਬ ‘ਚ ਇਕ ਲੋਕਤਾਂਤਰਿਕ ਪਾਰਟੀ ਵਜੋਂ ਉਭਰਨਾ ਚਾਹੁੰਦੇ ਹੋ, ਰੱਬ ਕਰਕੇ ਵੰਡ ਪਾਊ ਤਰੀਕਿਆਂ ਦਾ ਇਸਤੇਮਾਲ ਨਾ ਕਰੋ, ਕਿÎਉਂÎਕਿ ਪੰਜਾਬ ਹਿੰਸਾ ਤੇ ਖੂਨਖਰਾਬੇ ਦੇ ਇਕ ਹੋਰ ਕਾਲੇ ਦੌਰ ਦਾ ਸਾਹਮਣਾ ਨਹੀਂ ਕਰ ਸਕਦਾ, ਜਿਸ ਨਾਲ ਕੇਜਰੀਵਾਲ ਤੇ ਉਹਨਾਂ ਦੇ ਯੂ.ਪੀ ਤੇ ਹਰਿਆਣਾ ਦੇ ਆਗੂਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਜੋ ਉਹ ਪੰਜਾਬ ਨੂੰ ਅੱਗ ਲਗਾ ਕੇ ਖੁਦ ਕਿਥੇ ਹੋਰ ਸੁਰੱਖਿਅਤ ਨਿਕਲ ਆਉਣ।

LEAVE A REPLY