19876303ਚੰਡੀਗੜ : ਖਡੂਰ ਸਾਹਿਬ ਜ਼ਿਮਨੀ ਚੋਣ ਲਈ ਭਲਕੇ ਸ਼ਨੀਵਾਰ ਨੂੰ ਮਤਦਾਨ ਹੋਵੇਗਾ। ਇਹ ਸੀਟ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਖਡੂਰ ਸਾਹਿਬ ਵਿਚ 1 ਲੱਖ 87 ਹਜ਼ਾਰ 481 ਵੋਟਰ ਹਨ, ਜੋ 7 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਾਂ ਸਵੇਰੇ 8 ਵਜੇ ਤੋਂ ਪੈਣਗੀਆਂ ਸ਼ੁਰੂ ਹੋ ਜਾਣਗੀਆਂ। ਚੋਣ ਨਤੀਜਿਆਂ ਦਾ ਐਲਾਨ 16 ਫਰਵਰੀ ਨੂੰ ਕੀਤਾ ਜਾਵੇਗਾ।
ਖਡੂਰ ਸਾਹਿਬ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹ ਚੋਣ ਨਹੀਂ ਲੜ ਰਹੀ।
ਚੋਣਾਂ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਿਟਰਨਿੰਗ ਅਧਿਕਾਰੀ ਰਵਿੰਦਰ ਸਿੰਘ ਅਨੁਸਾਰ 133 ਪੋਲਿੰਗ ਸਟੇਸ਼ਨਾਂ ਲਈ 210 ਪੋਲਿੰਗ ਬੂਥ ਬਣਾਏ ਗਏ ਹਨ। ਇਹਨਾਂ ਵਿਚੋਂ 31 ਪੋਲਿੰਗ ਸਟੇਸ਼ਨ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ।

LEAVE A REPLY