7ਧੂਰੀ : ਪੰਜਾਬ ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਜ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਧੂਰੀ ਹਲਕੇ ਤੋਂ ਵਿਸ਼ੇਸ਼ ਰੇਲ ਗੱਡੀ ਭਲਕੇ 13 ਫਰਵਰੀ ਨੂੰ ਅਜਮੇਰ ਸਰੀਫ ਲਈ ਰਵਾਨਾ ਹੋਵੇਗੀ। ਜਾਣਕਾਰੀ ਦਿੰਦੇ ਹੋਏ ਹਲਕਾ ਧੂਰੀ ਦੇ ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਅਜਮੇਰ ਸ਼ਰੀਫ ਦੇ ਦਰਸ਼ਨਾਂ ਨੂੰ ਜਾਣ ਵਾਲੀ ਇਹ ਦੂਸਰੀ ਵਿਸ਼ੇਸ਼ ਰੇਲ ਗੱਡੀ ਹੈ। ਉਨਾਂ ਦੱਸਿਆ ਕਿ ਇਸ ਰੇਲ ਗੱਡੀ ਵਿਚ ਧੂਰੀ ਅਤੇ ਅਮਰਗੜ• ਵਿਧਾਨ ਸਭਾ ਹਲਕੇ ਤੋਂ ਕਰੀਬ ਇਕ ਹਜ਼ਾਰ ਸ਼ਰਧਾਲੂ ਅਜਮੇਰ ਸਰੀਫ ਲਈ ਜਾਣਗੇ। ਉਨਾਂ ਦੱਸਿਆ ਕਿ ਇਹ ਰੇਲ ਗੱਡੀ 13 ਫਰਵਰੀ ਨੂੰ ਕਰੀਬ ਤਿੰਨ ਵਜੇ ਧੂਰੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ।
ਉਨਾਂ ਦੱਸਿਆ ਕਿ ਦੂਸਰੀਆਂ ਗੱਡੀਆਂ ਦੀ ਤਰਾਂ ਇਸ ਰੇਲ ਗੱਡੀ ਵਿਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਇਸ ਗੱਡੀ ਵਿਚ ਮੁਫਤ ਸਫਰ, ਮੁਫਤ ਖਾਣਾ, ਮੁਫਤ ਰਿਹਾਇਸ਼ ਦੀ ਸਹੂਲਤ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਰੇਲ ਗੱਡੀ ਵਿਚ ਸੰਗਤ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਊਂਡ ਸਿਸਟਮ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਜਿਥੋਂ ਕਵਾਲ ਜਾਂ ਹੋਰ ਲੋਕ ਆਪਣੀਆਂ ਭਗਤੀ ਰਚਨਾਵਾਂ ਰੇਲ ਗੱਡੀ ਵਿਚ ਬੈਠੇ ਸ਼ਰਧਾਲੂਆਂ ਤੱਕ ਸੁਣਾ ਸਕਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗੱਡੀ ਵਿਚ ਵਿਸ਼ੇਸ਼ ਡਾਕਟਰ ਵੀ ਹੋਣਗੇ, ਜੋ ਕਿ ਸਫਰ ਦੌਰਾਨ ਹੋਣ ਵਾਲੀ ਸਰੀਰਕ ਤਕਲੀਫ ਮੌਕੇ ਦਵਾਈ ਆਦਿ ਦੇ ਸਕਣਗੇ।

LEAVE A REPLY