8ਚੰਡੀਗੜ : ਪੰਜਾਬ ਸਰਕਾਰ ਵੱਲੋਂ 18 ਫਰਵਰੀ ਨੂੰ ਸੂਬੇ ਭਰ ਵਿੱਚ ਵਧੀ ਹੋਈ ਬੁਢਾਪਾ ਪੈਨਸ਼ਨ ਦੀ ਵੰਡ ਕਰਨ ਹਿੱਤ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਸਮਾਗਮਾਂ ਲਈ ਕਮਰਕੱਸੇ ਕੱਸ ਲਏ ਗਏ ਹਨ।
ਇਹ ਜਾਣਕਾਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਤਿਵਾੜੀ ਨੇ ਇਸ ਸਬੰਧੀ ਵੱਖੋ ਵੱਖ ਜ਼ਿਲਿ•ਆਂ ਦੇ ਨੋਡਲ ਅਫਸਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਦਿੱਤੀ । ਇਹ ਮੀਟਿੰਗ ਸਮੂਹ ਜ਼ਿਲਿ•ਆਂ ਵੱਲੋਂ ਕੀਤੀ ਗਈ ਤਿਆਰੀ ਦੀ ਸਮੀਖਿਆ ਕਰਨ ਹਿੱਤ ਸੱਦੀ ਗਈ ਸੀ । ਸ਼੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਪੰੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਪਹਿਲਾਂ ਹੀ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਹੈ।
ਉਹਨਾਂ ਅਗਾਂਹ ਦੱਸਿਆ ਕਿ ਇਸ ਯੋਜਨਾ ਦੀ ਸ਼ੁਰੂਆਤ ਲਈ ਦੋ ਸੂਬਾ ਪੱਧਰੀ ਸਮਾਗਮ ਕਰਵਾਏ ਜਾਣਗੇ। ਇਕ ਸਮਾਗਮ ਐਸ.ਏ.ਐਸ. ਨਗਰ (ਮੁਹਾਲੀ) ‘ਚ ਹੋਵੇਗਾ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਕਰਨਗੇ ਜਦੋਂਕਿ ਦੂਸਰਾ ਸਮਾਗਮ ਜਲੰਧਰ ਵਿਖੇ ਹੋਵੇਗਾ ਜਿੱਥੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।
ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ ਸਮੁਚੇ 22 ਜ਼ਿਲਿ•ਆਂ ਵਿੱਚ ਵੀ ਅਜਿਹੇ ਹੀ ਸਮਾਗਮ ਕਰਵਾਏ ਜਾਣਗੇ ਅਤੇ 95 ਹੋਰ ਸਮਾਗਮ ਬਾਕੀ ਰਹਿੰਦੇ ਅਸੈਂਬਲੀ ਹਲਕਿਆਂ ਵਿੱਚ ਹੋਣਗੇ ਜਿੱਥੇ ਇਹਨਾਂ ਦੀ ਪ੍ਰਧਾਨਗੀ ਸਥਾਨਕ ਆਗੂਆਂ ਵੱਲੋਂ ਕੀਤੀ ਜਾਵੇਗੀ।
ਸ਼੍ਰੀ ਤਿਵਾੜੀ ਨੇ ਅਫਸਰਾਂ ਨੂੰ ਇਹ ਸਮਾਗਮ ਸੁਚੱਜੇ ਢੰਗ ਨਾਲ ਨੇਪਰੇ ਚਾੜ•ਨਾ ਯਕੀਨੀ ਬਨਾਉਣ ਦੀ ਹਦਾਇਤਾਂ ਦਿੰਦੇ ਹੋਏ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਮਹੀਨੇ ਲਾਭਪਾਤਰੀਆਂ ਨੂੰ ਵਧੀ ਹੋਈ ਬੁਢਾਪਾ ਪੈਨਸ਼ਨ ਬਿਨਾਂ ਕਿਸੇ ਔਕੜ ਦੇ ਵੰਡੀ ਜਾਵੇ।ਉਨ•ਾਂ ਸਮੂਹ ਅਫਸਰਾਂ ਨੂੰ ਇਸ ਮਾਮਲੇ ਸਬੰਧੀ ਪਾਲਣਾ ਰਿਪੋਰਟ ਹਰੇਕ ਮਹੀਨੇ ਦੀ 10 ਤਰੀਕ ਤੱਕ ਭੇਜਣ ਦੀਆਂ ਹਦਾਇਤਾਂ ਦਿੱਤੀਆਂ। ਉਹਨਾਂ ਇਸ ਮੌਕੇ ਸਮੂਹ ਜ਼ਿਲਾ ਪੱਧਰੀ ਸਮਾਗਮਾਂ ਅਤੇ ਇਹਨਾਂ ਦੀ ਪ੍ਰਧਾਨਗੀ ਕਰਨ ਵਾਲੇ ਆਗੂਆਂ ਬਾਰੇ ਸਮਾਂ ਸਾਰਣੀ ਵੀ ਕੀਤੀ।
ਜਾਰੀ ਸਾਰਣੀ ਅਨੁਸਾਰ ਸ਼੍ਰੀ ਚੁੰਨੀ ਲਾਲ ਭਗਤ ਹੁਸ਼ਿਆਰਪੁਰ ਵਿਖੇ ਹੋਣ ਵਾਲੇ ਸਮਾਗਮ ਦੀ ਪ੍ਰਧਾਨਗੀ ਕਰਨਗੇ। ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਤਰਨਤਾਰਨ, ਸ. ਅਜੀਤ ਸਿੰਘ ਕੋਹਾੜ ਵੱਲੋਂ ਕਪੂਰਥਲਾ, ਸ. ਗੁਲਜ਼ਾਰ ਸਿੰਘ ਰਣੀਕੇ ਵੱਲੋਂ ਗੁਰਦਾਸਪੁਰ, ਸ਼੍ਰੀ ਮਦਨ ਮੋਹਨ ਮਿੱਤਲ ਵਲੋਂ ਰੂਪਨਗਰ, ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਲੁਧਿਆਣਾ, ਸ. ਸੋਹਣ ਸਿੰਘ ਠੰਡਲ ਵੱਲੋਂ ਸ਼ਹੀਦ ਭਗਤ ਸਿੰਘ ਨਗਰ , ਸ. ਜਨਮੇਜਾ ਸਿੰਘ ਸੇਖੋਂ ਵੱਲੋਂ ਫਿਰੋਜਪੁਰ, ਸ਼੍ਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਫਾਜਿਲਕਾ, ਜਥੇਦਾਰ ਤੋਤਾ ਸਿੰਘ ਵੱਲੋਂ ਸੰਗਰੂਰ, ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ, ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਬਠਿੰਡਾ, ਸ਼੍ਰੀ ਅਨਿਲ ਜੋਸ਼ੀ ਵੱਲੋਂ ਪਠਾਨਕੋਟ, ਸ. ਸੁਰਜੀਤ ਸਿੰਘ ਰੱਖੜਾ ਵੱਲੋਂ ਪਟਿਆਲਾ, ਸ. ਸ਼ਰਨਜੀਤ ਸਿੰਘ ਢਿੱੱਲੋਂ ਵੱਲੋਂ ਮੋਗਾ, ਡਾ. ਦਲਜੀਤ ਸਿੰਘ ਚੀਮਾ ਵੱਲੋਂ ਫਤਿਹਗੜ• ਸਾਹਿਬ, ਸੰਤ ਬਲਬੀਰ ਸਿੰਘ ਘੁੰਨਸ ਵੱਲੋਂ ਮਾਨਸਾ, ਸ. ਮਨਤਾਰ ਸਿੰਘ ਬਰਾੜ ਵੱਲੋਂ ਫਰੀਦਕੋਟ, ਸ਼੍ਰੀ ਪ੍ਰਕਾਸ਼ ਚੰਦ ਗਰਗ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਸਰੂਪ ਚੰਦ ਸਿੰਗਲਾ ਵੱਲੋਂ ਬਰਨਾਲਾ ਵਿਖੇ ਹੋਣ ਵਾਲੇ ਸਮਾਗਮਾਂ ਦੀ ਪ੍ਰ੍ਰਧਾਨਗੀ ਕੀਤੀ ਜਾਵੇਗੀ।
ਇਸ ਮੀਟਿੰਗ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਸੇਨੂੰ ਦੁੱਗਲ, ਸੰਯੁਕਤ ਸੰਚਾਲਕ ਸਮਾਜਿਕ ਸੁਰੱੱਖਿਆ ਸ਼੍ਰੀਮਤੀ ਲਿੱਲੀ ਚੋਧਰੀ, ਸਹਾਇਕ ਕਮਿਸ਼ਨਰਾਂ, ਏ.ਡੀ.ਸੀ.(ਵਿਕਾਸ) ਅਤੇ ਏ.ਡੀ.ਸੀ.(ਜਨਰਲ) ਤੋਂ ਇਲਾਵਾ ਵੱਖੋ-ਵੱਖ ਡਿਪਟੀ ਕਮਿਸ਼ਨਰਾਂ ਵੱਲੋਂ ਇਸ ਮਕਸਦ ਲਈ ਨਿਯੁਕਤ ਨੋਡਲ ਅਫਸਰ ਵੀ ਸ਼ਾਮਲ ਸਨ।

LEAVE A REPLY