2ਮੁੰਬਈ :  ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਦੇ ਆਕਾਵਾਂ ਨੇ ਉਸ ਨੂੰ ਕਿਹਾ ਸੀ ਕਿ ਜਕੀ ਉਰ ਰਹਿਮਾਨ ਲਖਵੀ ਅਤੇ ਹਾਫਿਜ ਸਈਦ ਦੇ ਖਿਲਾਫ ਕੁਝ ਨਹੀਂ ਹੋਵੇਗਾ ਅਤੇ 26/11 ਮਾਮਲੇ ‘ਚ ਉਨ੍ਹਾਂ ਦੇ ਅਤੇ ਲਸ਼ਕਰ ਦੇ ਹੋਰ ਮੈਂਬਰਾਂ ਦੇ ਖਿਲਾਫ ਪਾਕਿਸਤਾਨੀ ਸੰਘੀਏ ਜਾਂਚ ਏਜੰਸੀ ਦੀ ਕਾਰਵਾਈ ਦਿਖਾਵਟੀ ਹੈ। ਅਮਰੀਕਾ ਤੋਂ ਵੀਡੀਓ ਲਿੰਕ ਰਾਹੀਂ ਸੋਮਵਾਰ ਤੋਂ ਗਵਾਹੀ ਦੇ ਰਹੇ 55 ਸਾਲਾ ਅੱਤਵਾਦੀ ਨੇ 26/11 ਹਮਲਿਆਂ ਦੇ ਬਾਅਦ ਦੀਆਂ ਅੱਤਵਾਦੀ ਗਤੀਵਿਧੀਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਉਹ ਆਈ.ਐੱਸ.ਆਈ. ਦੇ ਮੇਜਰ ਇਕਬਾਲ ਦੇ ਨਿਰਦੇਸ਼ਾਂ ‘ਤੇ ਸਾਲ 2009 ‘ਚ ਪੁਣੇ ‘ਚ ਭਾਰਤੀ ਫੌਜ ਦੀ ਦੱਖਣੀ ਕਮਾਨ ਦੇ ਹੈੱਡ ਕੁਆਰਟਰ ‘ਚ ਗਿਆ ਸੀ।
ਇਕਬਾਲ ਚਾਹੁੰਦਾ ਸੀ ਕਿ ਉਹ ਕੁਝ ਫੌਜ ਕਰਮਚਾਰੀਆਂ ਦੀ ਭਰਤੀ ਕਰੇ ਤਾਂ ਕਿ ਉਨ੍ਹਾਂ ਤੋਂ ਗੁਪਤ ਸੂਚਨਾ ਪ੍ਰਾਪਤ ਕੀਤੀ ਜਾ ਸਕੇ। ਮਾਮਲੇ ‘ਚ ਸਰਕਾਰੀ ਗਵਾਹ ਬਣ ਚੁੱਕੇ ਹੈਡਲੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਮਾਰਚ 2009 ‘ਚ ਪੁਸ਼ਕਰ, ਗੋਆ ਅਤੇ ਪੁਣੇ ਗਿਆ ਸੀ ਅਤੇ ਅਲਕਾਇਦਾ ਦੇ ਇਲਯਾਸ ਕਸ਼ਮੀਰੀ ਦੇ ਕਹਿਣ ‘ਤੇ ਉਸ ਨੇ ਇਨ੍ਹਾਂ ਸ਼ਹਿਰਾਂ ਦੀ ਰੇਕੀ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਜਦੋਂ ਪਾਕਿਸਤਾਨੀ ਸਰਕਾਰ ਨੇ 26/11 ਹਮਲਿਆਂ ਦੀ ਜਾਂਚ ਸ਼ੁਰੂ ਕੀਤੀ ਸੀ, ਉਦੋਂ ਉਸ ਦੇ ਆਕਾ ਲਸ਼ਕਰ ਦੇ ਸਾਜਿਦ ਮੀਰ ਨੇ ਉਸ ਨੂੰ ਦੱਸਿਆ ਸੀ ਕਿ ਜਕੀ ਉਰ ਰਹਿਮਾਨ ਲਖਵੀ ਅਤੇ ਹਾਫਿਜ ਸਈਦ ਦੋਵੇਂ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਖਿਲਾਫ ਕੁਝ ਵੀ ਨਹੀਂ ਹੋਵੇਗਾ।”
ਹੈਡਲੀ ਨੇ ਅਦਾਲਤ ਨੂੰ ਦੱਸਿਆ ਕਿ ਪਹਿਲਾਂ ਲਸ਼ਕਰ ਅਤੇ ਬਾਅਦ ‘ਚ ਅਲ-ਕਾਇਦਾ ‘ਚ ਸ਼ਾਮਲ ਹੋਣ ਵਾਲੇ ਪਾਕਿਸਤਾਨੀ ਫੌਜ ਦੇ ਸਾਬਕਾ ਮੇਜਰ ਅਬਦੁੱਲ ਰਹਿਮਾਨ ਪਾਸ਼ਾ ਨੇ ਉਸ ਨੂੰ ਦੱਸਿਆ ਕਿ ਜਕੀ-ਉਰ-ਰਹਿਮਾਨ ਲਖਵੀ ਹਾਫਿਜ ਸਈਦ ਅਤੇ ਲਸ਼ਕਰ ਦੇ ਹੋਰ ਮੈਂਬਰਾਂ ਦੇ ਖਿਲਾਫ ਪਾਕਿਸਤਾਨ ਸੰਘੀਏ ਜਾਂਚ ਏਜੰਸੀ ਦੀ ਕਾਰਵਾਈ ਦਿਖਾਵਟੀ ਹੈ। ਉਸ ਨੇ ਕਿਹਾ ਕਿ ਉਹ 16 ਮਾਰਚ 2009 ਨੂੰ ਪੁਣੇ ਗਿਆ ਸੀ ਅਤੇ ਉਹ ਉੱਥੇ ਦੱਖਣੀ ਕਮਾਨ ਦੇ ਹੈੱਡ ਕੁਆਰਟਰ ਵੀ ਗਿਆ ਸੀ। ਉਸ ਨੇ ਕਿਹਾ,”ਪਾਕਿਸਤਾਨ ਸਰਕਾਰ ਮੁੰਬਈ ‘ਚ 26/11 ਹਮਲਿਆਂ ਤੋਂ ਬਾਅਦ ਦਸੰਬਰ 2008 ਤੋਂ ਲਸ਼ਕਰ ਦੇ ਲੋਕਾਂ ਦੇ ਪਿੱਛੇ ਪਈ ਸੀ, ਜਾਂਚ ਅਤੇ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਸੀ। ਮੈਂ ਇਸ ਲਈ ਜਾਣਨਾ ਚਾਹੁੰਦਾ ਸੀ ਕਿ ਕੀ ਹਾਫਿਜ ਸਾਹਿਬ ਅਤੇ ਜਕੀ ਸਾਹਿਬ ਸੁਰੱਖਿਅਤ ਹਨ ਜਾਂ ਨਹੀਂ।”

LEAVE A REPLY