4ਨਵੀਂ ਦਿੱਲੀ :  ਦਿੱਲੀ ‘ਚ ਕੇਜਰੀਵਾਲ ਸਰਕਾਰ 14 ਫਰਵਰੀ ਨੂੰ ਆਪਣਾ ਇਕ ਸਾਲ ਪੂਰਾ ਕਰਨ ਜਾ ਰਹੀ ਹੈ। ਉੱਥੇ ਹੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਉਮੀਦਾਂ ਨੂੰ ਜਾਂਚਣ ਦਾ ਸਮਾਂ ਆ ਗਿਆ ਹੈ ਕਿ ਇਨ੍ਹਾਂ 365 ਦਿਨਾਂ ‘ਚ ਸਰਕਾਰ ਜਨਤਾ ਦੇ ਵਾਅਦਿਆਂ ‘ਤੇ ਕਿੰਨੀ ਖਰੀ ਉਤਰੀ ਹੈ। ਜੋ ਮੁੱਖ ਮੰਤਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਜਨਤਾ ਨਾਲ ਕੀਤੇ ਸਨ। ਇਕ ਸਰਵੇ ਵੱਲੋਂ ਲੋਕਾਂ ਨਾਲ ਸਿੱਧੇ ਤੌਰ ‘ਤੇ ਪੁੱਛਿਆ ਗਿਆ ਕਿ ਇਹ ਸਰਕਾਰ ਆਪਣੇ ਵਾਅਦਿਆਂ ਅਤੇ ਕੰਮਕਾਰ ‘ਤੇ ਕਿੰਨੀ ਖਰੀ ਉਤਰੀ ਹੈ ਤਾਂ ਲਗਭਗ ਇਕ ਹਜ਼ਾਰ ਤੋਂ ਵਧ ਲੋਕਾਂ ‘ਚੋਂ 43 ਫੀਸਦੀ ਨੇ ਕੇਜਰੀਵਾਲ ਸਰਕਾਰ ਦੇ ਇਕ ਸਾਲ ਦੇ ਕੰਮਕਾਰ ਨੂੰ ਚੰਗਾ ਦੱਸਿਆ ਹੈ ਜਦੋਂ ਕਿ 31 ਫੀਸਦੀ ਨੇ ਇਸ ਨੂੰ ਔਸਤ ਦਾ ਦਰਜਾ ਦਿੱਤਾ ਹੈ।
ਦਿੱਲੀ ਦੀ ਜਨਤਾ ਨੇ ਇਕ ਵਾਰ ਫਿਰ ਤੋਂ ਕੇਜਰੀਵਾਲ ਦਾ ਸਾਥ ਦਿੱਤਾ ਹੈ। ਬਤੌਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਦਰਸ਼ਨ ਨੂੰ ਸਰਕਾਰ ਦੇ ਕੰਮਕਾਰ ਦੇ ਮੁਕਾਬਲੇ ਜ਼ਿਆਦਾ ਲੋਕਾਂ ਨੇ ਚੰਗਾ ਦੱਸਿਆ ਹੈ। ਸਰਵੇ ‘ਚ 48 ਫੀਸਦੀ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਬਤੌਰ ਮੁੱਖ ਮੰਤਰੀ ਕੰਮਕਾਰ ਨੂੰ ਚੰਗਾ ਮੰਨਿਆ ਹੈ ਪਰ ਦਿਲਚਸਪ ਇਹ ਵੀ ਹੈ ਕਿ ਆਮ ਆਦਮੀ ਦੇ ਇਸ ਮੁੱਖ ਮੰਤਰੀ ਤੋਂ 24 ਫੀਸਦੀ ਲੋਕ ਨਾਖੁਸ਼ ਵੀ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕੰਮਕਾਰ ਤੋਂ ਸਰਵੇ ‘ਚ ਸ਼ਾਮਲ 39 ਫੀਸਦੀ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। 31 ਫੀਸਦੀ ਨੇ ਕਿਹਾ ਕਿ ਉਹ ਉਨੇ ਖੁਸ਼ ਨਹੀਂ ਹਨ, ਜਦੋਂ ਕਿ 26 ਫੀਸਦੀ ਨੇ ਸਿੱਧੇ ਤੌਰ ‘ਤੇ ਕਿਹਾ ਕਿ ਉਹ ਵਿਧਾਇਕਾਂ ਤੋਂ ਦੁਖੀ ਹਨ।

LEAVE A REPLY